PUBG ਖੇਡਣ ਤੋਂ ਰੋਕਣ 'ਤੇ ਆਪੇ ਤੋਂ ਬਾਹਰ ਹੋਇਆ ਪੁੱਤ, ਮਾਪਿਆਂ ਦਾ ਹੀ ਕਰ 'ਤਾ ਕਤਲ (ਵੀਡੀਓ)
Sunday, Aug 06, 2023 - 05:01 AM (IST)
ਨੈਸ਼ਨਲ ਡੈਸਕ: ਝਾਂਸੀ 'ਚ PUBG ਦੇ ਆਦੀ ਦੇ 26 ਸਾਲ ਦੇ ਬੇਟੇ ਨੇ ਆਪਣੇ ਮਾਤਾ-ਪਿਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਨਹਾ ਕੇ ਕਪੜੇ ਬਦਲੇ ਤੇ ਆਪਣੇ ਕਮਰੇ ਵਿਚ ਜਾ ਕੇ ਆਰਾਮ ਨਾਲ ਬੈਠ ਗਿਆ। ਕਤਲ ਦੀ ਸੂਚਨਾ 'ਤੇ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੋਸ਼ੀ ਲੜਕਾ ਮੰਜੇ 'ਤੇ ਬੈਠਾ ਮਿਲਿਆ। ਉਹ ਪੁਲਸ ਨੂੰ ਦੇਖ ਕੇ ਹੱਸਣ ਲੱਗ ਪਿਆ ਤੇ ਕਿਹਾ, "ਹਾਂ, ਮੈਂ ਮਾਰਿਆ ਹੈ।"
ਅੰਕਿਤ ਦੀ ਫ਼ਾਈਲ ਫੋਟੋ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨੀਲਮ ਨੇ ਦੱਸਿਆ ਕਿ ਉਸ ਦਾ ਭਰਾ ਅੰਕਿਤ PUBG ਖੇਡਣ ਦਾ ਆਦੀ ਸੀ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪਿਤਾ ਜੀ ਉਸ ਨੂੰ ਖੇਡਣ ਨਹੀਂ ਦਿੰਦੇ ਸਨ ਜਿਸ ਗੱਲ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਝਗੜੇ ਵਿਚ ਉਸ ਨੇ ਕਤਲ ਨੂੰ ਅੰਜਾਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰਪਤਵੰਤ ਸਿੰਘ ਪੰਨੂ ਨੇ ਰਚੀ ਮੁਸਲਮਾਨਾਂ ਨੂੰ ਭੜਕਾਉਣ ਦੀ ਸਾਜ਼ਿਸ਼, 15 ਅਗਸਤ ਨੂੰ ਲੈ ਕੇ ਕਹੀ ਇਹ ਗੱਲ
3 ਭੈਣਾਂ ਦਾ ਇਕਲੌਤਾ ਭਰਾ ਹੈ ਕਾਤਲ
ਮ੍ਰਿਤਕ ਲਕਸ਼ਮੀ ਪ੍ਰਸਾਦ (58) ਅਤੇ ਵਿਮਲਾ (55) ਦੇ 3 ਧੀਆਂ ਅਤੇ ਇਕ ਪੁੱਤਰ ਸੀ। ਲਕਸ਼ਮੀ ਪ੍ਰਸਾਦ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ ਸੀ। ਦੋ ਧੀਆਂ ਨੀਲਮ ਅਤੇ ਸੁੰਦਰੀ ਦਾ ਵਿਆਹ ਹੋ ਚੁੱਕਿਆ ਸੀ। ਛੋਟੀ ਧੀ ਸ਼ਿਵਾਨੀ ਉਰਈ ਵਿਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਨੀਵਮ ਨੇ ਦੱਸਿਆ ਕਿ ਉਸ ਦਾ ਭਰਾ ਅੰਕਿਤ ਆਪਣੇ ਮਾਪਿਆਂ ਨਾਲ ਹੀ ਰਹਿੰਦਾ ਸੀ ਤੇ ਬਹੁਤਾ ਸਮਾਂ ਆਪਣੇ ਮੋਬਾਈਲ 'ਤੇ ਹੀ ਗੇਮ ਖੇਡਦਾ ਰਹਿੰਦਾ ਸੀ। ਉਸ ਦੇ ਪਿਤਾ ਉਸ ਨੂੰ ਗੇਮ ਖੇਡਣ ਤੋਂ ਵਰਜਦੇ ਸਨ ਜਿਸ ਕਾਰਨ ਅਕਸਰ ਉਨ੍ਹਾਂ ਦੀ ਲੜਾਈ ਹੁੰਦੀ ਰਹਿੰਦੀ ਸੀ।
ਮ੍ਰਿਤਕ ਵਿਮਲ ਅਤੇ ਲਕਸ਼ਮੀ ਪ੍ਰਸਾਦ ਦੀ ਫ਼ਾਈਲ ਫ਼ੋਟੋ।
ਇਹ ਖ਼ਬਰ ਵੀ ਪੜ੍ਹੋ - ਸ਼ਰੀਕੇਬਾਜ਼ੀ ਨੇ ਤਿੰਨ ਭੈਣਾਂ ਤੋਂ ਖੋਹ ਲਿਆ ਇਕਲੌਤਾ ਭਰਾ! ਚਚੇਰੇ ਭਰਾਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਕੋਰੋਨਾ ਕਾਲ 'ਚ ਹੋਇਆ ਸੀ ਬੇਰੋਜ਼ਗਾਰ
ਨੀਲਮ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਅੰਕਿਤ ਦੀ ਨੌਕਰੀ ਚਲੀ ਗਈ ਸੀ। ਉਹ ਰੇਲਵੇ ਹਸਪਤਾਲ ਵਿਚ ਕੰਪਾਊਂਡਰ ਸੀ। ਲਾਕਡਾਊਨ ਦੌਰਾਨ ਉਹ ਘਰ ਹੀ ਰਿਹਾ ਤੇ ਇਸ ਦੌਰਾਨ ਉਹ ਕਈ ਘੰਟੇ ਮੋਬਾਈਲ ਅਤੇ ਲੈਪਟਾਪ 'ਤੇ ਗੇਮ ਖੇਡਦਾ ਰਹਿੰਦਾ ਸੀ। ਤਕਰੀਬਨ ਛੇ ਮਹੀਨੇ ਤਕ ਉਹ ਕਮਰੇ 'ਚੋਂ ਬਾਹਰ ਹੀ ਨਹੀਂ ਨਿਕਲਿਆ। ਇਸ ਦੌਰਾਨ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਦਾ ਵਿਹਾਰ ਵੀ ਬਦਲ ਗਿਆ ਸੀ। ਉਹ ਆਪਣੇ ਮਾਪਿਆਂ ਨਾਲ ਵੀ ਲੜਦਾ ਰਹਿੰਦਾ ਸੀ। ਅੰਕਿਤ ਘਰ 'ਚ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦਾ ਸੀ।
ਕਤਲ ਕਰਨ ਮਗਰੋਂ ਨਹੀਂ ਹੋਇਆ ਕੋਈ ਪਛਤਾਵਾ
ਇੰਸਪੈਕਟਰ ਸੁਧਾਕਰ ਮਿਸ਼ਰਾ ਨੇ ਦੱਸਿਆ ਕਿ ਅੰਕਿਤ ਨੂੰ ਕਤਲ ਦਾ ਕੋਈ ਪਛਤਾਵਾ ਨਹੀਂ ਸੀ। ਉਹ ਮਾਨਸਿਕ ਤੌਰ 'ਤੇ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਕਤਲ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਜ਼ਖਮੀ ਹਾਲਤ 'ਚ ਮਾਂ ਫਰਸ਼ 'ਤੇ ਪਈ ਰੋਂਦੀ ਰਹੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਰਾਤ 12 ਤੋਂ 2 ਵਜੇ ਦੇ ਦਰਮਿਆਨ ਕਤਲ ਨੂੰ ਅੰਜਾਮ ਦਿੱਤਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8