ਜਵਾਈ ਬਣਿਆ ਹੈਵਾਨ, ਸਹੁਰੇ ਦਾ ਬੇਰਹਿਮੀ ਨਾਲ ਕੀਤਾ ਕ.ਤਲ

Thursday, Nov 14, 2024 - 11:53 AM (IST)

ਜਵਾਈ ਬਣਿਆ ਹੈਵਾਨ, ਸਹੁਰੇ ਦਾ ਬੇਰਹਿਮੀ ਨਾਲ ਕੀਤਾ ਕ.ਤਲ

ਮੋਤੀਹਾਰੀ- ਇਕ ਕਲਯੁੱਗੀ ਜਵਾਈ ਨੇ ਆਪਣੇ ਹੀ ਸਹੁਰੇ ਨੂੰ ਕੁਹਾੜੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਰਿਸ਼ਤਿਆਂ ਨੂੰ ਕਲੰਕਿਤ ਕਰਨ ਦਾ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ। ਪਿਪਰਾ ਥਾਣਾ ਖੇਤਰ ਦੇ ਨਾਰਾਇਣ ਪਕੜੀ ਪਿੰਡ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਪਿੰਡ ਦੇ ਹੀ 65 ਸਾਲ ਦੇ ਯੋਗਿੰਦਰ ਦਾ ਉਸ ਦੇ ਜਵਾਈ ਭੂਲਨ ਨੇ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਹੈ।

ਜਵਾਈ ਭੂਲਨ ਨੇ ਆਪਣੇ ਸਹੁਰੇ ਦਾ ਕਤਲ ਕਰਨ ਮਗਰੋਂ ਲਾਸ਼ ਝਾੜੀਆਂ ਵਿਚ ਸੁੱਟ ਦਿੱਤੀ। ਇਸ ਘਟਨਾ ਮਗਰੋਂ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਉੱਥੇ ਹੀ ਮ੍ਰਿਤਕ ਦੇ ਪਰਿਵਾਰ ਵਿਚ ਹਾਹਾਕਾਰ ਮਚ ਗਈ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਸੂਚਨਾ ਮਿਲਦੇ ਹੀ ਪਿਪਰਾ ਥਾਣਾ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਝਾੜੀਆਂ ਵਿਚ ਸੁੱਟੀ ਗਈ ਲਾਸ਼ ਨੂੰ ਬਰਾਮਦ ਕੀਤਾ ਅਤੇ ਜਾਂਚ ਵਿਚ ਜੁੱਟ ਗਈ ਹੈ। ਓਧਰ ਪਿੰਡ ਦੇ ਸਰਪੰਚ ਨੇ ਮਾਮਲੇ ਦੀ ਸਬੰਧ ਵਿਚ ਦੱਸਿਆ ਕਿ ਮ੍ਰਿਤਕ ਦਾ ਉਸ ਦੇ ਜਵਾਈ ਨਾਲ ਪ੍ਰਾਪਰਟੀ ਨੂੰ ਲੈ ਕੇ ਹਮੇਸ਼ਾ ਵਿਵਾਦ ਹੁੰਦਾ ਸੀ ਅਤੇ ਇਸ ਲਈ ਕਈ ਵਾਰ ਪੰਚਾਇਤ ਵੀ ਬੈਠੀ ਸੀ। 

ਪਰਿਵਾਰ ਦੇ ਲੋਕਾਂ ਦੀ ਸੂਚਨਾ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਤਲ ਜਵਾਈ ਨੂੰ ਗ੍ਰਿਫ਼ਤਾਰ ਕਰ ਲਇਆ ਹੈ। ਪੁਲਸ ਨੇ ਕਤਲ ਵਿਚ ਵਰਤੀ ਗਈ ਕੁਹਾੜੀ ਨੂੰ ਵੀ ਬਰਾਮਦ ਕਰ ਲਿਆ ਹੈ ਅਤੇ FSL ਦੀ ਟੀਮ ਨੂੰ ਬੁਲਾ ਕੇ ਘਟਨਾ ਦੀ ਜਾਂਚ ਅਤੇ ਅੱਗੇ ਦੀ ਕਾਰਵਾਈ ਵਿਚ ਜੁੱਟ ਗਈ ਹੈ।


author

Tanu

Content Editor

Related News