ਮਾਂ ਨੇ ''ਪਬਜੀ'' ਗੇਮ ਖੇਡਣ ਤੋਂ ਰੋਕਿਆ ਤਾਂ ਬੇਟੇ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ
Saturday, Jun 25, 2022 - 01:40 PM (IST)
ਭਿੰਡ (ਵਾਰਤਾ)- ਮੱਧ ਪ੍ਰਦੇਸ਼ ਦੇ ਭਿੰਡ 'ਚ ਇਕ ਨੌਜਵਾਨ ਨੇ ਮਾਂ ਵਲੋਂ 'ਪਬਜੀ' ਗੇਮ ਖੇਡਣ ਤੋਂ ਮਨ੍ਹਾ ਕਰਨ 'ਤੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੀ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਿੰਡ ਦੇ ਵਾਰਡ ਨੰਬਰ 39 ਦੇ ਸ਼੍ਰੀਵਾਸ ਨਗਰ ਦਾ ਵਾਸੀ ਅਨੂੰ ਸ਼੍ਰੀਵਾਸ (15) ਸ਼ੁੱਕਰਵਾਰ ਦੁਪਹਿਰ ਲਗਾਤਾਰ ਮੋਬਾਇਲ 'ਤੇ 'ਪਬਜੀ' ਗੇਮ ਖੇਡ ਰਿਹਾ ਸੀ।
ਇਸ 'ਤੇ ਮਾਂ ਵਿਮਲਾ ਦੇਵੀ ਨੇ ਉਸ ਨੂੰ ਝਿੜਕਦੇ ਹੋਏ ਕਿਹਾ ਕਿ ਦਿਨ ਭਰ ਮੋਬਾਇਲ 'ਤੇ ਗੇਮ ਖੇਡਦਾ ਰਹਿੰਦਾ ਹੈ। ਮੋਬਾਇਲ ਬੰਦ ਕਰ ਕੇ ਵੱਖ ਰੱਖ ਦਿਓ। ਮਾਂ ਦੀ ਝਿੜਕ ਤੋਂ ਬਾਅਦ ਨੌਜਵਾਨ ਮੋਬਾਇਲ ਲੈ ਕੇ ਕਮਰੇ 'ਚ ਚਲਾ ਗਿਆ। ਉੱਥੇ ਕੁਝ ਦੇਰ ਮੋਬਾਇਲ ਚਲਾਇਆ ਅਤੇ ਇਸ ਤੋਂ ਬਾਅਦ ਕਮਰੇ 'ਚ ਰੱਖੀ ਇਕ ਸਾੜੀ ਦਾ ਫਾਹਾ ਬਣਾ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ