ਪਿਓ ਦੀ ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਲੜ ਪਏ ਭਰਾ! ਲਹੂ-ਲੁਹਾਣ ਹੋ ਕੇ ਪਹੁੰਚੇ ਥਾਣੇ
Friday, Sep 06, 2024 - 09:52 AM (IST)
ਅੰਬਿਕਾਪੁਰ: ਅੰਬਿਕਾਪੁਰ ਤੋਂ ਇਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿਓ ਦੇ ਸਸਕਾਰ ਤੋਂ ਵੀ ਪਹਿਲਾਂ ਭਰਾਵਾਂ ਵਿਚ ਜਾਇਦਾਦ ਦੀ ਵੰਡ ਦੀ ਲੜਾਈ ਹੋ ਗਈ। ਇਹ ਲੜਾਈ ਇੰਨੀ ਵੱਧ ਗਈ ਦੋਹਾਂ ਨੇ ਇਕ ਦੂਜੇ ਦਾ ਸਿਰ ਪਾੜ ਦਿੱਤਾ। ਇਕ ਪਾਸੇ ਪਿਓ ਦੀ ਲਾਸ਼ ਪਈ ਸੀ ਤੇ ਉਸ ਨੇੜੇ ਭਰਾ ਲਹੂ-ਲੁਹਾਣ ਹਾਲਤ ਵਿਚ ਲੜ ਰਹੇ ਸਨ। ਇਸ ਮਗਰੋਂ ਉਹ ਪਿਓ ਦਾ ਸਸਕਾਰ ਕਰਨ ਦੀ ਬਜਾਏ ਆਪਣੀ ਲੜਾਈ ਦਾ ਮਸਲਾ ਲੈ ਕੇ ਥਾਣੇ ਜਾ ਪਹੁੰਚੇ। ਉੱਥੇ ਪੁਲਸ ਮੁਲਾਜ਼ਮਾਂ ਨੇ ਵੀ ਉਨ੍ਹਾਂ ਨੂੰ ਇਹੀ ਨਸੀਹਤ ਦਿੱਤੀ ਕਿ ਘੱਟੋ-ਘੱਟ ਪਹਿਲਾਂ ਆਪਣੇ ਪਿਤਾ ਦਾ ਸਸਕਾਰ ਤਾਂ ਕਰ ਲੈਂਦੇ।
ਇਹ ਖ਼ਬਰ ਵੀ ਪੜ੍ਹੋ - CBSE ਦਾ ਐਕਸ਼ਨ! 27 ਸਕੂਲਾਂ ਨੂੰ ਜਾਰੀ ਹੋਏ ਨੋਟਿਸ
ਇਹ ਮਾਮਲਾ ਛੱਤੀਸਗੜ੍ਹ ਦੇ ਅੰਬਿਕਾਪੁਰ ਸ਼ਹਿਰ ਦੇ ਚਾਂਦਨੀ ਚੌਕ ਦਾ ਹੈ। ਬੁੱਧਵਾਰ ਰਾਤ ਨੂੰ 80 ਸਾਲਾ ਗਿਰਿਵਰ ਸੋਨੀ ਦੀ ਮੌਤ ਹੋ ਗਈ ਸੀ। ਅਗਲੇ ਦਿਨ ਸਵੇਰੇ ਜਦੋਂ ਉਸ ਦੇ ਅੰਤਿਮ ਸਸਕਾਰ ਲਈ ਅਰਥੀ ਸਜਾਈ ਗਈ ਸੀ ਤਾਂ ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਪੁੱਤਰਾਂ ਵਿਚਾਲੇ ਜਾਇਦਾਦ ਦੀ ਵੰਡ ਨੂੰ ਲੈ ਕੇ ਬਹਿਸ ਪਏ। ਉਸ ਦੇ ਦੋਵੇਂ ਪੁੱਤਰ ਚਮਰੂ ਸੋਨੀ ਤੇ ਵਿਜੇ ਸੋਨੀ ਜਾਇਦਾਦ ਦੀ ਵੰਡ ਪਿੱਛੇ ਬਹਿਸਨ ਲੱਗ ਪਏ। ਇਹ ਬਹਿਸ ਵੇਖਦੇ ਹੀ ਵੇਖਦੇ ਹੱਥੋਪਾਈ ਤਕ ਪਹੁੰਚ ਗਈ ਤੇ ਦੋਵੇਂ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਬੈਠੇ। ਲੜਾਈ ਦੌਰਾਨ ਦੋਹਾਂ ਨੇ ਡੰਡੇ ਤੇ ਇੱਟ-ਪੱਥਰਾਂ ਨਾਲ ਇਕ ਦੂਜੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੋਹਾਂ ਨੇ ਇਕ ਦੂਜੇ ਦਾ ਸਿਰ ਵੀ ਪਾੜ ਦਿੱਤਾ। ਲਹੂ-ਲੁਹਾਣ ਹੋ ਕੇ ਉਹ ਥਾਣੇ ਪਹੁੰਚੇ। ਪੁਲਸ ਨੇ ਵੀ ਉਨ੍ਹਾਂ ਨੂੰ ਕਿਹਾ ਕਿ ਘੱਟੋ-ਘੱਟ ਆਪਣੇ ਪਿਤਾ ਦਾ ਸਸਕਾਰ ਤਾਂ ਕਰ ਲੈਂਦੇ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਬਿਕਾਪੁਰ ਚੌਕੀ ਦੇ ਟੀ.ਆਈ. ਮਨੀਸ਼ ਸਿੰਘ ਪਰਿਹਾਰ ਨੇ ਕਿਹਾ ਕਿ ਦੋਵੇਂ ਧਿਰਾਂ ਥਾਣੇ ਆਈਆਂ ਸਨ। ਜਦੋਂ ਸਾਨੂੰ ਪਤਾ ਲੱਗਿਆ ਕਿ ਅਜੇ ਤਕ ਉਨ੍ਹਾਂ ਦੇ ਪਿਤਾ ਦਾ ਸਸਕਾਰ ਨਹੀਂ ਹੋਇਆ, ਤਾਂ ਅਸੀਂ ਦੋਹਾਂ ਭਰਾਵਾਂ ਨੂੰ ਘਰ ਭੇਜ ਦਿੱਤਾ। ਸਮਝਾਉਣ ਦੇ ਲਈ ਸਥਾਨਕ ਅਤੇ ਸਮਾਜਿਕ ਲੋਕਾਂ ਦੀ ਵੀ ਮਦਦ ਲਈ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8