ਪਿਤਾ ਦੇ ਵਿਆਹ ਤੋਂ ਨਾਖੁਸ਼ ਬੇਟੇ ਨੇ ਸੌਤੇਲੀ ਮਾਂ ਨੂੰ ਜ਼ਿੰਦਾ ਸਾੜਿਆ

Thursday, Mar 29, 2018 - 04:11 PM (IST)

ਪਿਤਾ ਦੇ ਵਿਆਹ ਤੋਂ ਨਾਖੁਸ਼ ਬੇਟੇ ਨੇ ਸੌਤੇਲੀ ਮਾਂ ਨੂੰ ਜ਼ਿੰਦਾ ਸਾੜਿਆ

ਸੋਨਭੱਦਰ— ਉਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲੇ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿਤਾ ਦੇ ਦੂਜੇ ਵਿਆਹ ਤੋਂ ਨਾਖੁਸ਼ ਬੇਟੇ ਸੌਤੇਲੀ ਮਾਂ ਨੂੰ ਜ਼ਿੰਦਾ ਸਾੜ ਦਿੱਤਾ। ਸੌਤੇਲੀ ਮਾਂ ਨੇ ਮੌਕੇ 'ਤੇ ਹੀ ਦਮ ਤੌੜ ਦਿੱਤਾ। 
ਪੁਲਸ ਸੂਤਰਾਂ ਮੁਤਾਬਕ ਨਗਵਾਂ ਪਿੰਡ ਵਾਸੀ ਰਾਮਵਿਸ਼ੁਨ ਨੇ ਪਤਨੀ ਅਤੇ 6 ਬੱਚਿਆਂ ਨੂੰ ਦਰਕਿਨਾਰ ਕੇ ਪਿਛਲੇ ਸਾਲ 26 ਜੁਲਾਈ ਨੂੰ ਪਿੰਡ 'ਚ ਰਹਿ ਰਹੀ ਇਕ ਔਰਤ ਦੇਵ ਕੁਮਾਰੀ ਨਾਲ ਵਿਆਹ ਕਰ ਲਿਆ ਸੀ। ਦੂਜੇ ਵਿਆਹ ਤੋਂ ਪਰਿਵਾਰ ਵਾਲੇ ਨਾਖੁਸ਼ ਸਨ। ਦੂਜੇ ਵਿਆਹ ਦੇ ਬਾਅਦ ਰਾਮਵਿਸ਼ੁਨ ਅਕਸਰ ਬਾਹਰ ਰਹਿਣ ਲੱਗਾ ਅਤੇ ਜਦੋਂ ਵੀ ਘਰ ਆਉਂਦਾ ਤਾਂ ਪਰਿਵਾਰ ਨਾਲ ਲੜਦਾ ਸੀ। ਉਹ ਅਕਸਰ ਅੱਧੀ ਜਾਇਦਾਦ ਦੂਜੀ ਪਤਨੀ ਨੂੰ ਦੇਣ ਦੀ ਧਮਕੀ ਦਿੰਦਾ ਸੀ। 
ਉਸ ਦੇ ਬੱਚੇ ਅਕਸਰ ਪਿਤਾ ਤੋਂ ਦੂਜੀ ਪਤਨੀ ਨੂੰ ਛੱਡਣ ਦੀ ਗੱਲ ਕਹਿੰਦੇ ਸਨ ਪਰ ਉਹ ਉਨ੍ਹਾਂ ਦੀ ਨਹੀਂ ਸੁਣਦਾ ਸੀ। ਜਿਸ ਨੂੰ ਲੈ ਕੇ ਕਈ ਵਾਰ ਪਿੰਡ 'ਚ ਪੰਚਾਇਤ ਵੀ ਹੋਈ ਸੀ। ਬੁੱਧਵਾਰ ਰਾਤੀ ਰਾਮਵਿਸ਼ੁਨ ਦੇ ਪੁੱਤਰ ਰਾਜੇਸ਼ ਕੁਮਾਰ ਨੇ ਸੌਤੇਲੀ ਮਾਂ ਦੇਵਕੁਮਾਰੀ ਨੂੰ ਪਹਿਲੇ ਮਾਰਿਆ ਅਤੇ ਫਿਰ ਦੇਵਕੁਮਾਰੀ ਨੂੰ ਮੋਢੇ 'ਤੇ ਚੁੱਕੇ ਕੇ ਨਦੀ ਕਿਨਾਰੇ ਲੈ ਗਿਆ ਅਤੇ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ। ਪੁਲਸ ਨੇ ਸੜੀ ਹਾਲਤ 'ਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।


Related News