ਨੌਕਰੀ ਲਈ ਬੇਟੇ ਨੇ ਦਿੱਤੀ ਪਿਤਾ ਦੀ ਸੁਪਾਰੀ

04/26/2018 10:33:45 AM

ਬਿਹਾਰ— ਬਿਹਾਰ ਦੇ ਮੁੰਗੇਰ ਦੇ ਮੁੰਗਰੌੜਾ ਮਸਜਿਦ ਅਲੀ ਵਾਸੀ ਰੇਲ ਕਰਮਚਾਰੀ ਓਮ ਪ੍ਰਕਾਸ਼ ਮੰਡਲ ਦੇ ਕਤਲ ਸਾਜਿਸ਼ ਉਨ੍ਹਾਂ ਨੇ ਦੇ ਛੋਟੇ ਬੇਟੇ ਨੇ ਹੀ ਰਚੀ ਸੀ। ਉਸ ਨੇ 2 ਲੱਖ ਰੁਪਏ ਦਾ ਹੱਤਿਆਰਾਂ ਨਾਲ ਸੌਦਾ ਕੀਤਾ ਸੀ। ਓਮ ਪ੍ਰਕਾਸ਼ ਮੰਡਲ 30 ਅਪ੍ਰੈਲ ਨੂੰ ਰਿਟਾਇਰਡ ਹੋਣ ਵਾਲੇ ਹਨ।
ਪੁਲਸ ਸੂਤਰਾਂ ਮੁਤਾਬਕ ਛੋਟਾ ਬੇਟਾ ਉਨ੍ਹਾਂ ਦਾ ਕਤਲ ਕਰਕੇ ਰੇਲਵੇ 'ਚ ਨੌਕਰੀ ਪਾਉਣਾ ਚਾਹੁੰਦਾ ਸੀ। ਮਾਮਲੇ 'ਚ ਪੁਲਸ ਰੇਲ ਕਰਮਚਾਰੀ ਦੇ ਪੁੱਤਰ ਸਮੇਤ 3 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕਰ ਰਹੀ ਹੈ। ਰੇਲ ਕਰਮਚਾਰੀ ਦੇ ਪੁੱਤਰ ਪਵਨ ਕੁਮਾਰ ਸਮੇਤ ਹਿਰਾਸਤ 'ਚ ਲਏ ਗਏ ਦੋ ਸਾਥੀ ਤੋਂ ਪੁੱਛਗਿਛ 'ਚ ਪੁਲਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ। 
ਮੰਗਲਵਾਰ ਦੀ ਸਵੇਰ ਡਿਊਟੀ ਜਾਣ ਦੌਰਾਨ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਓਮ ਪ੍ਰਕਾਸ਼ ਨੂੰ ਗੋਲੀ ਮਾਰ ਦਿੱਤੀ। ਗੋਲੀ ਰੇਲ ਕਰਮਚਾਰੀ ਦੇ ਹੱਥ 'ਤੇ ਲੱਗੀ। ਵਾਰਦਾਤ ਦੇ ਬਾਅਦ ਅਪਰਾਧੀ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ ਸਨ। ਇਸ ਦੇ ਬਾਅਦ ਓਮ ਪ੍ਰਕਾਸ਼ ਨੂੰ ਜ਼ਖਮੀ ਹਾਲਤ 'ਚ ਰੇਲਵੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਮੁਤਾਬਕ ਪਵਨ ਨੇ ਹੀ ਪਿਤਾ ਦੇ ਕਤਲ ਲਈ ਵਿੱਕੀ ਕੁਮਾਰ ਨਾਮ ਦੇ ਅਪਰਾਧੀ ਤੋਂ 2 ਲੱਖ 'ਚ ਸੌਦਾ ਕੀਤਾ ਸੀ। ਉਸ ਨੂੰ ਕੁਝ ਰੁਪਏ ਅਡਵਾਂਸ ਦਿੱਤੇ ਗਏ ਸਨ। ਓਮ ਪ੍ਰਕਾਸ਼ ਵੱਡਾ ਬੇਟਾ ਆਈ.ਟੀ.ਬੀ.ਪੀ 'ਚ ਪਹਿਲੇ ਹੀ ਨੌਕਰੀ ਕਰ ਰਿਹਾ ਹੈ। ਅਜਿਹੇ 'ਚ ਪਿਤਾ ਦੀ ਮੌਤ ਦੇ ਬਾਅਦ ਪਵਨ ਨੂੰ ਨੌਕਰ ਮਿਲ ਜਾਂਦੀ।


Related News