ਕਿਸਾਨਾਂ ਨੂੰ ਖ਼ਾਲਿਸਤਾਨੀ ਕਹੇ ਜਾਣ ''ਤੇ ਬੋਲੇ ਰਾਜਨਾਥ- ''ਮੈਂ ਬਰਦਾਸ਼ਤ ਨਹੀਂ ਕਰਾਂਗਾ, ਸਿੱਖ ਮੇਰੇ ਵੱਡੇ ਭਰਾ''

01/18/2021 11:48:23 PM

ਨਵੀਂ ਦਿੱਲੀ - ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨੀਆਂ ਨਾਲ ਜੋੜੇ ਜਾਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇੱਕ ਚੈਨਲ ਨਾਲ ਗੱਲਬਾਤ ਵਿੱਚ ਕਿਹਾ, 'ਮੈਂ ਕਿਸੇ ਵੀ ਹਾਲਤ ਵਿੱਚ ਆਪਣੇ ਸਿੱਖ ਭਰਾਵਾਂ ਨੂੰ ਖ਼ਾਲਿਸਤਾਨੀ ਕਹੇ ਜਾਣਾ ਬਰਦਾਸ਼ਤ ਨਹੀਂ ਕਰਾਂਗਾ।'
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਜਦੋਂ ਰਾਜਨਾਥ ਨੂੰ ਕਿਹਾ ਗਿਆ ਕਿ ਤੁਹਾਡੀ ਪਾਰਟੀ ਦੇ ਕਈ ਨੇਤਾਵਾਂ ਨੇ ਕਿਸਾਨਾਂ ਨੂੰ ਖ਼ਾਲਿਸਤਾਨੀ ਕਿਹਾ। ਇਸ 'ਤੇ ਰਾਜਨਾਥ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਵੱਡਾ ਭਰਾ ਮੰਨਦਾ ਹਾਂ। ਹਿੰਦੂ ਪਰਿਵਾਰਾਂ ਵਿੱਚ ਹੀ ਜੋ ਵੱਡਾ ਪੁੱਤਰ ਹੁੰਦਾ ਸੀ ਉਹ ਖਾਲਸਾ ਪੰਥ ਸਵੀਕਾਰ ਕਰਦਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਵਿੱਚ ਜੋ ਯੋਗਦਾਨ ਸਿੱਖ ਸਮੁਦਾਏ ਦਾ ਹੈ, ਉਹ ਭਾਰਤ ਕਦੇ ਭੁੱਲ ਨਹੀਂ ਸਕਦਾ। ਸਿੱਖ ਸਮਾਜ ਪ੍ਰਤੀ ਮੇਰੇ ਮੰਨ ਵਿੱਚ ਬਹੁਤ ਸਨਮਾਨ ਹੈ।
ਇਹ ਵੀ ਪੜ੍ਹੋ- ਮਿਲੋ ਤੇਲੰਗਾਨਾ ਦੀ ਆਦਿਲਕਸ਼ਮੀ ਨੂੰ, ਟਰੱਕਾਂ ਦੇ ਪੰਚਰ ਲਗਾ ਚਲਾਉਂਦੀ ਹੈ ਪਰਿਵਾਰ

ਇਸ ਦੌਰਾਨ ਜਦੋਂ ਕਿਹਾ ਗਿਆ ਕਿ ਅਟਾਰਨੀ ਜਨਰਲ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਖ਼ਾਲਿਸਤਾਨੀ ਵੜ ਗਏ ਹਨ, ਤਾਂ ਰਾਜਨਾਥ ਨੇ ਕਿਹਾ ਕਿ ਜੋ ਮੈਂ ਕਹਿ ਰਿਹਾ ਹਾਂ ਉਸ ਨੂੰ ਸੁਣੋ। ਗਣਤੰਤਰ ਦਿਵਸ ਦੇ ਦਿਨ ਦਿੱਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟ੍ਰੈਕਟਰ ਰੈਲੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਕਿਸਾਨ ਭਰਾ ਸਮੱਸਿਆ ਦਾ ਹੱਲ ਸੋਚ-ਸਮਝ ਕੇ ਕੱਢ ਲੈਣਗੇ ਅਤੇ ਉਹ ਕਿਸੇ ਵੀ ਕੀਮਤ 'ਤੇ ਗਣਤੰਤਰ ਦਿਵਸ ਨੂੰ ਅਸਫਲ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News