ਭੋਪਾਲ ’ਚ ਕੂੜੇ ਤੋਂ ਪ੍ਰੋਡੈਕਟ ਬਣਾਉਣ ਦਾ ਕੋਰਸ, ਲੱਖਾਂ ਲੋਕਾਂ ਨੂੰ ਦਿੱਤੀ ਜਾਵੇਗੀ ਸਿਖਲਾਈ

Saturday, Nov 12, 2022 - 05:45 PM (IST)

ਭੋਪਾਲ ’ਚ ਕੂੜੇ ਤੋਂ ਪ੍ਰੋਡੈਕਟ ਬਣਾਉਣ ਦਾ ਕੋਰਸ, ਲੱਖਾਂ ਲੋਕਾਂ ਨੂੰ ਦਿੱਤੀ ਜਾਵੇਗੀ ਸਿਖਲਾਈ

ਭੋਪਾਲ- ਕੂੜੇ ਤੋਂ ਉਤਪਾਦ ਕਿਵੇਂ ਬਣਾਈਏ। ਇਸ ਲਈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਇਕ ਵਾਰ ਫਿਰ ਨਵੀਂ ਤਕਨੀਕ ਦਾ ਇਸਤੇਮਾਲ ਹੋਣ ਵਾਲਾ ਹੈ। ਭੋਪਾਲ ’ਚ ਸਾਲਿਡ ਵੇਸਟ ਮੈਨੇਜਮੈਂਟ ਕੋਰਸ ਸ਼ੁਰੂ ਕੀਤਾ ਗਿਆ ਹੈ। ਦੇਸ਼ ’ਚ ਕੂੜਾ ਮੈਨੇਜਮੈਂਟ ਨਾਲ ਜੁੜੇ ਲੋਕਾਂ ਨੂੰ ਨਗਰ ਕੌਂਸਲ ਅਤੇ ਗ੍ਰਾਮ ਪੰਚਾਇਤ ਪੱਧਰ ’ਤੇ ਸਿਖਲਾਈ ਦਿੱਤੀ ਜਾਵੇਗੀ। 

ਇਹ ਕੋਰਸ ਅਨੁਸੂਚਿਤ ਜਨਜਾਤੀ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਇੰਡਸਟਰੀ (DICCI) ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾਵੇਗਾ। DICCI ਨੇ ਇਸ ਨੂੰ 'ਟਾਰਗੇਟ ਗਰੁੱਪ' ਦਾ ਨਾਂ ਦਿੱਤਾ ਹੈ। DICCI ਦੇ ਪ੍ਰਧਾਨ ਅਨਿਲ ਸਿਰਵਈਆ ਨੇ ਦੱਸਿਆ ਕਿ ਇਸ ਤਰ੍ਹਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਯੋਜਨਾ ਤਹਿਤ ਕੂੜਾ ਪ੍ਰਬੰਧਨ ਨਾਲ ਸਬੰਧਤ ਕਰੀਬ 3000 ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਕੋਰਸ ਇਕ ਮਹੀਨੇ ਤੋਂ 6 ਮਹੀਨੇ ਤੱਕ ਦਾ ਹੋਵੇਗਾ। ਇਸ ਦੇ ਲਈ ਮੱਧ ਪ੍ਰਦੇਸ਼ ਦੇ ਕਰੀਬ 5 ਲੱਖ ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਕੂੜੇ ਤੋਂ ਉਤਪਾਦ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਅਤੇ ਉੱਦਮੀਆਂ ਨਾਲ ਵੀ ਜਾਣੂ ਕਰਵਾਇਆ ਜਾਵੇਗਾ, ਤਾਂ ਜੋ ਉਹ ਫਾਲਤੂ ਵਸਤਾਂ ਦੀ ਮਾਰਕੀਟਿੰਗ ਵੀ ਸਿੱਖ ਸਕਣ। ਇਸ ਯੋਜਨਾ ਲਈ ਮੱਧ ਪ੍ਰਦੇਸ਼ ਸਮੇਤ 8 ਸੂਬਿਆਂ ’ਚ ਅਭਿਆਸ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਬਾਅਦ ਪ੍ਰੋਡੈਕਟ ਵੇਚਣ ਤੋਂ ਲੈ ਕੇ ਆਤਮਨਿਰਭਰ ਬਣਾਉਣ ਦੀ ਦਿਸ਼ਾ ’ਚ ਕੰਮ ਹੋਵੇਗਾ। 

ਇਸ ਯੋਜਨਾ 'ਤੇ ਕੰਮ ਕਰਨ ਵਾਲੇ ਕੂੜਾ ਪ੍ਰਬੰਧਨ ਮਾਹਿਰ ਇਮਤਿਆਜ਼ ਅਲੀ ਨੇ ਦੱਸਿਆ ਕਿ ਵੇਸਟ ਤੋਂ  ਖਾਸ ਤੌਰ 'ਤੇ ਮੇਜ਼-ਕੁਰਸੀਆਂ, ਟਾਈਲਾਂ, ਘੜੀਆਂ, ਡਸਟਬਿਨ ਬਣਨਗੇ। ਇਸ ਤੋਂ ਇਲਾਵਾ ਵਿਦੇਸ਼ ਜਾਣ ਵਾਲੇ ਵਾਲਾਂ ਤੋਂ ਖਾਦ ਬਣਾਈ ਜਾਵੇਗੀ। ਯੂ.ਕੇ, ਦੁਬਈ ਅਤੇ ਮਸਕਟ ਦੀਆਂ ਕੰਪਨੀਆਂ ਤੋਂ ਇਸ ਖਾਦ ਲਈ ਆਰਡਰ ਆਉਣੇ ਸ਼ੁਰੂ ਹੋ ਗਏ ਹਨ। ਕੂੜੇ ਤੋਂ ਠੋਸ, ਤਰਲ ਅਤੇ ਈ-ਵੇਸਟ ਨੂੰ ਕਿਵੇਂ ਵੱਖ ਕਰਨਾ ਹੈ, ਇਹ ਵੀ ਸਿਖਾਇਆ ਜਾ ਰਿਹਾ ਹੈ।


author

Tanu

Content Editor

Related News