LAC ''ਤੇ ਤਾਇਨਾਤ ਫ਼ੌਜੀਆਂ ਨੂੰ ਮਿਲੀ ਅਮਰੀਕੀ ਅਸਾਲਟ ਰਾਈਫਲ, ਜਾਣੋਂ ਖਾਸੀਅਤ

10/6/2020 10:12:19 PM

ਨਵੀਂ ਦਿੱਲੀ - ਚੀਨ ਨਾਲ ਸਰਹੱਦ ਵਿਵਾਦ ਵਿਚਾਲੇ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਤਾਇਨਾਤ ਭਾਰਤੀ ਫ਼ੌਜੀਆਂ ਨੂੰ ਅਮਰੀਕੀ ਸਿਗ ਸਾਉਰ ਅਸਾਲਟ ਰਾਈਫਲ ਦੀ ਪਹਿਲੀ ਖੇਪ ਮਿਲਣ ਵਾਲੀ ਹੈ। ਭਾਰਤ ਨੇ ਅਮਰੀਕਾ ਨਾਲ ਬੇਹੱਦ ਆਧੁਨਿਕ ਅਤੇ ਘਾਤਕ 72,500 ਸਿਗ ਸਾਉਰ ਰਾਈਫਲਾਂ ਦੀ ਖਰੀਦ ਦੇ 780 ਕਰੋੜ ਰੁਪਏ 'ਚ ਸੌਦਾ ਕੀਤਾ ਹੈ। ਇਸ ਖ਼ਤਰਨਾਕ ਅਸਾਲਟ ਰਾਈਫਲ ਨੂੰ ਫ਼ੌਜ ਦੇ ਇਸਤੇਮਾਲ ਲਈ ਉੱਤਰੀ ਕਮਾਨ ਅਤੇ ਹੋਰ ਥਾਵਾਂ 'ਤੇ ਭੇਜਿਆ ਜਾ ਚੁੱਕਿਆ ਹੈ।

ਅਮਰੀਕਾ ਤੋਂ ਮਿਲੀਆਂ ਬੇਹੱਦ ਖ਼ਤਰਨਾਕ ਅਸਾਲਟ ਰਾਈਫਲਾਂ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਆਯੋਜਿਤ ਇੱਕ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਫੌਜ ਲਈ ਫਾਸਟ ਟ੍ਰੈਕ ਪ੍ਰਕਿਰਿਆਵਾਂ ਦੇ ਤਹਿਤ ਅਮਰੀਕਾ ਤੋਂ ਲੱਗਭੱਗ 72,500 ਸਿਗ ਸਾਉਰ ਅਸਾਲਟ ਰਾਈਫਲਾਂ ਦੇ ਦੂਜੇ ਬੈਚ  ਦੇ ਪ੍ਰਾਪਤ ਨੂੰ ਮਨਜ਼ੂਰੀ ਦਿੱਤੀ। ਸਰਕਾਰ ਦੇ ਸੂਤਰਾਂ ਨੇ ਦੱਸਿਆ, ਇਨ੍ਹਾਂ ਅਸਾਲਟ ਰਾਈਫਲਾਂ ਦੇ ਪਹਿਲੇ ਲਾਟ ਨੂੰ ਜੰਮੂ-ਕਸ਼ਮੀਰ 'ਚ ਅੱਤਵਾਦ ਰੋਕੂ ਆਪਰੇਸ਼ਨਾਂ 'ਚ ਤਾਇਨਾਤ ਫ਼ੌਜੀਆਂ ਨੂੰ ਦਿੱਤਾ ਗਿਆ। ਦੂਜਾ ਲਾਟ ਪੂਰਬੀ ਲੱਦਾਖ ਅਤੇ ਹੋਰ ਇਲਾਕਿਆਂ 'ਚ ਚੀਨ ਸਰਹੱਦ 'ਤੇ ਤਾਇਨਾਤ ਫ਼ੌਜੀਆਂ ਨੂੰ ਦਿੱਤਾ ਜਾਵੇਗਾ।

500 ਮੀਟਰ ਦੂਰੋਂ ਹੀ ਦੁਸ਼ਮਨ ਢੇਰ
ਐੱਸ.ਆਈ.ਜੀ. 716 ਅਸਾਲਟ ਰਾਈਫਲ ਕਲੋਜ ਅਤੇ ਲਾਂਗ ਕਾਮਬੈਟ ਦੀ ਲੇਟੈਸਟ ਟੈਕਨਿਕ ਨਾਲ ਲੈਸ ਹੈ।  ਫ਼ੌਜ ਹੁਣੇ ਜੋ ਇੰਸਾਸ ਰਾਈਫਲਾਂ ਇਸਤੇਮਾਲ ਕਰ ਰਹੀ ਹੈ, ਉਸ 'ਚ ਮੈਗਜੀਨ ਟੁੱਟਣ ਦੀਆਂ ਕਈ ਸ਼ਿਕਾਇਤਾਂ ਆਈਆਂ ਹਨ। ਨਵੀਆਂ ਰਾਈਂਫਲਾਂ 'ਚ ਅਜਿਹੀ ਕੋਈ ਸਮੱਸਿਆ ਨਹੀਂ ਹੈ। ਅਸਾਲਟ ਰਾਈਫਲਾਂ ਤੋਂ 5.56x45 ਮਿ.ਮੀ. ਕਾਰਤੂਸ ਹੀ ਦਾਗੇ ਜਾ ਸਕਦੇ ਹਨ, ਜਦੋਂ ਕਿ ਐੱਸ.ਆਈ.ਜੀ. 716 ਰਾਈਫਲ 'ਚ ਜ਼ਿਆਦਾ ਤਾਕਤਵਰ 7.62x51 ਮਿ.ਮੀ. ਕਾਰਤੂਸ ਦਾ ਇਸਤੇਮਾਲ ਹੁੰਦਾ ਹੈ।


Inder Prajapati

Content Editor Inder Prajapati