ਲੱਦਾਖ ਹਾਦਸਾ:  ਨਾਇਬ ਸੂਬੇਦਾਰ ਸਾਹੂ ਮੱਧ ਪ੍ਰਦੇਸ਼ ਦੇ ਜੱਦੀ ਪਿੰਡ ''ਚ ਅੰਤਿਮ ਸੰਸਕਾਰ

05/30/2022 5:09:53 PM

ਬੈਤੂਲ— ਲੱਦਾਖ 'ਚ ਇਕ ਸੜਕ ਹਾਦਸੇ 'ਚ 6 ਹੋਰ ਫੌਜੀਆਂ ਸਮੇਤ ਸ਼ਹੀਦ ਹੋਏ ਨਾਇਬ ਸੂਬੇਦਾਰ ਗੁਰੂਦਿਆਲ ਸਾਹੂ ਦੀ ਮ੍ਰਿਤਕ ਦੇਹ ਦਾ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ 'ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ 'ਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਐਤਵਾਰ ਸ਼ਾਮ ਨੂੰ ਬਿਸਨੂਰ ਪਿੰਡ 'ਚ ਅੰਤਿਮ ਸੰਸਕਾਰ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ 'ਭਾਰਤ ਮਾਤਾ ਦੀ ਜੈ', 'ਜੈ ਜਵਾਨ' ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ 38 ਸਾਲਾ ਸਾਹੂ ਨੂੰ ਹੰਝੂਆਂ ਨਾਲ ਵਿਦਾਈ ਦਿੱਤੀ ਗਈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਫੌਜੀ ਦੇ ਪਰਿਵਾਰ ’ਚ ਉਸ ਦੀ ਪਤਨੀ ਅਤੇ 10 ਸਾਲ ਦੀ ਬੇਟੀ ਹੈ।

PunjabKesari

ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਫੌਜੀ ਟੁਕੜੀ ਵੱਲੋਂ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤੇ ਜਾਣ ਤੋਂ ਬਾਅਦ ਸਾਹੂ ਦੇ ਛੋਟੇ ਭਰਾ ਨੇ ਅੰਤਿਮ ਸੰਸਕਾਰ ਲਈ ਸਾਹੂ ਦੀ ਚਿਖਾ ਨੂੰ ਅਗਨ ਭੇਟ ਕੀਤਾ। ਸ਼ੁੱਕਰਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਸਾਹੂ ਦੀ ਲਾਸ਼ ਨੂੰ ਪਹਿਲਾਂ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਲਿਆਂਦਾ ਗਿਆ ਅਤੇ ਫਿਰ ਐਂਬੂਲੈਂਸ ਰਾਹੀਂ ਮੁਲਤਾਈ ਸ਼ਹਿਰ ਲਿਜਾਇਆ ਗਿਆ।

PunjabKesari

ਇਸ ਤੋਂ ਬਾਅਦ ਲਾਸ਼ ਨੂੰ ਫ਼ੌਜ ਦੇ ਇਕ ਸਜੇ ਟਰੱਕ ’ਚ ਰੱਖਿਆ ਗਿਆ ਅਤੇ ਬਿਸਨੂਰ ਲਿਜਾਇਆ ਗਿਆ। ਰਸਤੇ ਵਿਚ ਪਿੰਡ ਦੇ ਲੋਕਾਂ ਨੇ ਫੌਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਲੱਦਾਖ ਦੇ ਤੁਰਤੁਕ ਸੈਕਟਰ ਵਿਚ ਇਕ ਸੜਕ ਹਾਦਸੇ ’ਚ ਸਾਹੂ ਸਮੇਤ 7 ਜਵਾਨ ਸ਼ਹੀਦ ਹੋ ਗਏ ਅਤੇ 19 ਹੋਰ ਜ਼ਖਮੀ ਹੋ ਗਏ। ਹਾਦਸੇ ਵਿਚ ਫੌਜ ਦੀ ਗੱਡੀ ਸੜਕ ਤੋਂ ਫਿਸਲ ਕੇ ਸ਼ਿਓਕ ਨਦੀ ’ਚ ਜਾ ਡਿੱਗੀ। ਗੱਡੀ ਵਿਚ 26 ਜਵਾਨ ਸਵਾਰ ਸਨ।


 


Tanu

Content Editor

Related News