6 ਜਨਵਰੀ ਨੂੰ ਆਪਣੀ ਮੰਜ਼ਿਲ ਲੈਂਗਰੇਜ਼ੀਅਨ ਪੁਆਇੰਟ ’ਤੇ ਪਹੁੰਚੇਗਾ ‘ਆਦਿੱਤਿਆ ਐੱਲ-1’
Tuesday, Dec 26, 2023 - 02:10 PM (IST)
ਨਵੀਂ ਦਿੱਲੀ, (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਦੇ ਅਨੁਸਾਰ ਭਾਰਤ ਦਾ ਪਹਿਲਾ ਸੂਰਜ ਮਿਸ਼ਨ ‘ਆਦਿੱਤਿਆ ਐੱਲ-1’ 6 ਜਨਵਰੀ ਨੂੰ ਆਪਣੀ ਮੰਜ਼ਿਲ ਲੈਂਗਰੇਜ਼ੀਅਨ ਪੁਆਇੰਟ (ਐੱਲ-1) ’ਤੇ ਪਹੁੰਚੇਗਾ।
ਇਹ ਧਰਤੀ ਤੋਂ 1.5 ਮਿਲੀਅਨ (15 ਲੱਖ) ਕਿਲੋਮੀਟਰ ਦੂਰ ਸਥਿਤ ਹੈ। ਆਦਿੱਤਿਆ ਐੱਲ-1 ਨੂੰ 2 ਸਤੰਬਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ ਦੁਆਰਾ ਲਾਂਚ ਕੀਤਾ ਗਿਆ ਸੀ।
ਵਿਗਿਆਨ ਨੂੰ ਹਰਮਨਪਿਆਰਾ ਬਣਾਉਣ ਲਈ ਕੰਮ ਕਰ ਰਹੀ ਐੱਨ. ਜੀ. ਓ. ‘ਵਿਗਿਆਨ ਭਾਰਤੀ’ ਵੱਲੋਂ ਆਯੋਜਿਤ ਭਾਰਤੀ ਵਿਗਿਆਨ ਸੰਮੇਲਨ ’ਚ ਸੋਮਨਾਥ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ’ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਆਦਿੱਤਿਆ-ਐੱਲ-1 6 ਜਨਵਰੀ ਨੂੰ ਐੱਲ 1 ਪੁਆਇੰਟ ’ਚ ਦਾਖਲ ਹੋਵੇਗਾ। ਇਸ ਦੀ ਉਮੀਦ ਹੈ ਪਰ ਇਸ ਦੇ ਸਹੀ ਸਮੇਂ ਦਾ ਐਲਾਨ ਢੁੱਕਵੇਂ ਸਮੇਂ ’ਤੇ ਕੀਤਾ ਜਾਵੇਗਾ।