ਸ਼ੁਰੂ ਹੋਇਆ ਸਾਲ ਦਾ ਸਭ ਤੋਂ ਵੱਡਾ ''ਕੰਗਣਕਾਰ'' ਸੂਰਜ ਗ੍ਰਹਿਣ, ਅਜਿਹਾ ਹੈ ਨਜ਼ਾਰਾ

Sunday, Jun 21, 2020 - 10:46 AM (IST)

ਸ਼ੁਰੂ ਹੋਇਆ ਸਾਲ ਦਾ ਸਭ ਤੋਂ ਵੱਡਾ ''ਕੰਗਣਕਾਰ'' ਸੂਰਜ ਗ੍ਰਹਿਣ, ਅਜਿਹਾ ਹੈ ਨਜ਼ਾਰਾ

ਨਵੀਂ ਦਿੱਲੀ— ਸਾਲ ਦਾ ਸਭ ਤੋਂ ਵੱਡੇ ਦਿਨ ਅੱਜ ਯਾਨੀ ਕਿ 21 ਜੂਨ ਨੂੰ ਸੂਰਜ ਗ੍ਰਹਿਣ ਲੱਗ ਗਿਆ ਹੈ। ਸੂਰਜ ਗ੍ਰਹਿਣ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿਚ ਆਸਮਾਨ 'ਚ ਸੂਰਜ ਦਾ ਘੇਰਾ ਇਕ ਚਮਕਦੀ ਅੰਗੂਠੀ ਵਾਂਗ ਨਜ਼ਰ ਆਵੇਗਾ। ਇਸ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਗ੍ਰਹਿਣ ਕਿਹਾ ਜਾ ਰਿਹਾ ਹੈ। ਸੂਰਜ ਗ੍ਰਹਿਣ ਸਵੇਰੇ 9:15 ਵਜੇ ਸ਼ੁਰੂ ਹੋ ਕੇ ਦੁਪਹਿਰ 3:04 ਮਿੰਟ 'ਤੇ ਖਤਮ ਹੋਵੇਗਾ। ਜੋਤਿਸ਼ਾਂ ਮੁਤਾਬਕ ਲੱਗਭਗ 5 ਘੰਟੇ 49 ਮਿੰਟ ਤਕ ਯਾਨੀ ਕਿ ਲੱਗਭਗ 6 ਘੰਟੇ ਇਸ ਗ੍ਰਹਿਣ ਦਾ ਗ੍ਰਹਾਂ ਦੇ ਸੰਜੋਗ ਤੋਂ ਕਈ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਭਾਵੇਂ ਹੀ ਸੂਰਜ ਗ੍ਰਹਿਣ ਖਗੋਲੀ ਘਟਨਾ ਹੋਵੇ ਪਰ ਧਰਮ-ਜੋਤਿਸ਼ ਅਤੇ ਵਿਗਿਆਨ ਵਿਚ ਇਸ ਦੇ ਆਪਣੇ ਮਾਇਨੇ ਹੁੰਦੇ ਹਨ। ਜੋਤਿਸ਼ਾਂ ਦੀ ਮੰਨੀਏ ਤਾਂ ਮਹਾਮਾਰੀ ਦੇ ਦੌਰ ਵਿਚ ਲੱਗਣ ਵਾਲਾ ਸੂਰਜ ਗ੍ਰਹਿਣ ਕਾਫੀ ਅਸ਼ੁੱਭ ਹੈ।

ਇਹ ਸੂਰਜ ਗ੍ਰਹਿਣ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਨਜ਼ਰ ਆਵੇਗਾ। ਸੂਰਜ ਗ੍ਰਹਿਣ ਭਾਰਤ, ਪਾਕਿਸਤਾਨ, ਚੀਨ, ਸੈਂਟਰਲ ਅਫਰੀਕਾ ਦੇ ਦੇਸ਼, ਕਾਨਗੋ, ਨਾਰਥ ਆਫ਼ ਆਸਟ੍ਰੇਲੀਆ, ਹਿੰਦ ਮਹਾਸਾਗਰ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਇਹ ਭਾਰਤ ਵਿਚ ਹਰਿਆਣਾ ਦੇ ਸਿਰਸਾ, ਕਰੂਕਸ਼ੇਤਰ ਅਤੇ ਉੱਤਰਾਖੰਡ ਦੇ ਦੇਹਰਾਦੂਨ, ਚੰਬਾ, ਚਮੋਲੀ ਅਤੇ ਜੋਸ਼ੀਮੱਠ ਵਰਗੇ ਖੇਤਰਾਂ ਤੋਂ ਇਕ ਮਿੰਟ ਤੱਕ ਦਿੱਸੇਗਾ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ 'ਚ ਗ੍ਰਹਿਣ ਨਜ਼ਰ ਆਵੇਗਾ। ਇਸ ਦੌਰਾਨ ਚੰਦਰਮਾ ਸੂਰਜ ਦਾ ਲੱਗਭਗ 99 ਫੀਸਦੀ ਹਿੱਸਾ ਢੱਕ ਲਵੇਗਾ। 

ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਨਾਲ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ। ਸੂਰਜ ਗ੍ਰਹਿਣ ਦੇ ਵੇਲੇ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਜੋਤਿਸ਼ਾਂ ਮੁਤਾਬਕ ਗਰਭਵਤੀ ਔਰਤਾਂ ਗ੍ਰਹਿਣ ਨੂੰ ਦੇਖਣ ਤੋਂ ਬਚਣਾ ਚਾਹੀਦਾ ਹੈ। ਹੋ ਸਕੇ ਤਾਂ ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਾ ਨਿਕਲਣ। ਜੇਕਰ ਗਰਭਵਤੀ ਔਰਤਾਂ ਗ੍ਰਹਿਣ ਦੇਖਦੀਆਂ ਹਨ ਤਾਂ ਗਰਭ ਵਿਚ ਪਲ ਰਹੇ ਬੱਚੇ ਨੂੰ ਸਰੀਰਕ ਜਾਂ ਮਾਨਸਿਕ ਪਰੇਸ਼ਾਨੀਆਂ ਹੋ ਸਕਦੀਆਂ ਹਨ। ਜੋਤਿਸ਼ਾਂ ਦਾ ਮੰਨਣਾ ਹੈ ਕਿ ਗ੍ਰਹਿ ਦੌਰਾਨ ਕਿਸੇ ਪ੍ਰਕਾਰ ਦੇ ਭੋਜਨ ਪਦਾਰਥਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਗ੍ਰਹਿਣ ਦਾ ਇਹ ਨਿਯਮ ਬੱਚਿਆਂ, ਬੀਮਾਰ ਲੋਕਾਂ ਅਤੇ ਬਜ਼ੁਰਗਾਂ 'ਤੇ ਲਾਗੂ ਨਹੀਂ ਹੁੰਦਾ। ਅੱਜ ਦੇਸ਼ ਦੇ ਕਈ ਸ਼ਹਿਰਾਂ ਵਿਚ ਸੂਰਜ ਗ੍ਰਹਿਣ ਰਿੰਗ ਆਫ ਫਾਇਰ ਵਰਗਾ ਨਜ਼ਰ ਆਵੇਗਾ। ਜੋ ਕਿ ਸੋਨੇ ਦੇ ਕੰਗਨ ਦੇ ਰੂਪ 'ਚ ਹੋਵੇਗਾ।


author

Tanu

Content Editor

Related News