ਅੱਜ ਰਾਤ ਨੂੰ ਲੱਗੇਗਾ 2019 ਦਾ ਦੂਜਾ ਪੂਰਨ ਸੂਰਜ ਗ੍ਰਹਿਣ, ਜਾਣੋ ਭਾਰਤੀਆਂ 'ਤੇ ਪਵੇਗਾ ਕੀ ਅਸਰ

Tuesday, Jul 02, 2019 - 02:26 PM (IST)

ਨਵੀਂ ਦਿੱਲੀ—ਅੱਜ ਸਾਲ ਦਾ ਦੂਜਾ ਪੂਰਨ ਸੂਰਜ ਗ੍ਰਹਿਣ ਲੱਗਣ ਵਾਲਾ ਹੈ, ਜੋ ਲਗਭਗ 4 ਘੰਟੇ 55 ਮਿੰਟ ਤੱਕ ਰਹਿਣ ਵਾਲਾ ਹੈ। ਰਾਤ ਨੂੰ ਲਗਭਗ 10:25 ਤੋਂ ਗ੍ਰਹਿਣ ਸ਼ੁਰੂ ਹੋਵੇਗਾ ਅਤੇ 3 ਜੁਲਾਈ ਦੀ ਸਵੇਰਸਾਰ 3:20 ਤੱਕ ਰਹੇਗਾ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਰਾਤ ਨੂੰ ਲੱਗੇਗਾ, ਇਸ ਲਈ ਇਹ ਭਾਰਤ 'ਚ ਦਿਖਾਈ  ਨਹੀਂ ਦੇਵੇਗਾ ਅਤੇ ਸੂਤਕ ਦਾ ਵੀ ਪ੍ਰਭਾਵ ਨਹੀਂ ਲੱਗੇਗਾ। ਅੰਤ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਦਾ ਗ੍ਰਹਿਣ ਸਿਰਫ ਦੱਖਣੀ ਪ੍ਰਸ਼ਾਤ ਮਹਾਂਸਾਗਰ ਅਤੇ ਦੱਖਣੀ ਅਮਰੀਕਾ 'ਚ ਦੇਖਿਆ ਜਾ ਸਕੇਗਾ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਤੱਟ 'ਤੇ ਵੀ ਇਹ ਦੇਖਿਆ ਜਾਵੇਗਾ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2019 ਦਾ ਪਹਿਲਾਂ ਸੂਰਜ ਗ੍ਰਹਿਣ 6 ਜਨਵਰੀ ਨੂੰ ਲੱਗਿਆ ਸੀ। ਦੱਸ ਦੇਈਏ ਕਿ ਸਾਲ ਦਾ ਤੀਜਾ ਅਤੇ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ, ਜਿਸ ਨੂੰ ਭਾਰਤ 'ਚ ਦੇਖਿਆ ਜਾ ਸਕੇਗਾ।

ਵਿਗਿਆਨਿਕਾਂ ਅਨੁਸਾਰ ਗ੍ਰਹਿਣ ਦਾ ਲੱਗਣਾ ਖਗੋਲੀ ਘਟਨਾ ਹੈ। ਜਦੋਂ ਸੂਰਜ ਅਤੇ ਪ੍ਰਿਥਵੀ ਵਿਚਾਲੇ ਚੰਦਰਮਾ ਆਉਂਦਾ ਹੈ ਤਾਂ ਉਸ ਸਮੇਂ ਪ੍ਰਿਥਵੀ 'ਤੇ ਸੂਰਜ ਦਾ ਪ੍ਰਕਾਸ਼ ਨਹੀਂ ਦਿਸਦਾ। ਇਸ ਭੂਗੋਲਿਕ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

ਗੁੱਡ ਲੱਕ ਲਈ ਭਗਵਾਨ ਵਿਸ਼ਣੂ 'ਤੇ 15 ਬੱਤੀਆਂ ਵਾਲਾ ਦੀਵਾ ਨਾਲ ਪੂਜਾ ਕਰੋ।
ਨਿਸੰਤਾਨ ਜੋੜਾ ਵਿਸ਼ਣੂ ਮੰਦਰ 'ਚ ਪਪੀਤਾ ਚੜਾਉਣ।
ਕਿਸੇ ਵੀ ਤਰ੍ਹਾਂ ਦੀ ਹਾਨੀ ਤੋਂ ਬਚਣ ਲਈ ਸੂਰਜਦੇਵ 'ਤੇ 12 ਮਸੂਰ ਦੇ ਦਾਣੇ ਚੜਾਓ।
ਧਨ ਲਾਭ ਲਈ ਸੂਰਜਦੇਵ 'ਤੇ ਚੜ੍ਹਿਆ ਤਾਂਬੇ ਦਾ ਟੁਕੜਾ ਗੱਲੇ ਜਾਂ ਵਰਕਪਲੇਸ 'ਚ ਰੱਖੋ।
ਲਵ ਲਾਈਫ 'ਚ ਸਫਲਤਾ ਪ੍ਰਾਪਤ ਕਰਨ ਲਈ ਸੂਰਜਦੇਵ 'ਤੇ ਚਿੱਟੇ ਰੰਗ ਦੇ ਫੁੱਲ ਚੜਾਓ।


Iqbalkaur

Content Editor

Related News