ਸੋਲਨ 'ਚ ਡਿੱਗੀ ਇਮਾਰਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

Sunday, Jul 14, 2019 - 07:54 PM (IST)

ਸੋਲਨ 'ਚ ਡਿੱਗੀ ਇਮਾਰਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਸੋਲਨ-ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ 'ਚ ਇਕ ਹੋਟਲ ਦੀ ਇਮਾਰਤ ਡਿੱਗਣ ਦੀ ਖਬਰ ਆਈ ਹੈ। ਇਸ ਬਿਲਡਿੰਗ ਦੇ ਹੇਠਾ ਲਗਭਗ 37 ਲੋਕਾਂ ਦੇ ਹੇਠਾ ਹੋਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਹੇਠਾ ਆਏ ਹੋਏ ਜ਼ਿਆਦਾਤਰ ਲੋਕਾਂ 'ਚ ਸੈਨਾ ਦੇ ਜਵਾਨ ਦੱਸੇ ਜਾ ਰਹੇ ਹਨ। ਇਹ ਹਾਦਸਾ ਸੋਲਨ ਦੇ ਕੁਮਾਰਹੱਟੀ-ਨਾਹਨ ਹਾਈਵੇ ਦੇ ਕਿਨਾਰੇ ਬਣੇ ਸੇਹਜ ਢਾਬੇ ਅਤੇ ਗੈਸਟਹਾਊਸ 'ਚ ਹੋਇਆ। ਜਦੋਂ ਇਹ ਤਿੰਨ ਮੰਜਿਲਾਂ ਇਮਾਰਤ ਅਚਾਨਕ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਦੇ ਮਲਬੇ 'ਚ ਦੱਬੇ ਲੋਕਾਂ 'ਚ ਭਾਰਤ ਸੈਨਾ ਦੇ 30 ਜਵਾਨ ਵੀ ਸ਼ਾਮਲ ਹਨ। ਇਹ ਜਵਾਨ ਬੱਸ 'ਚ ਕੀਤੇ ਜਾ ਰਹੇ ਸਨ ਅਤੇ ਇੱਥੇ ਖਾਣਾ ਖਾਣ ਲਈ ਰੁਕੇ ਸਨ।

PunjabKesari

ਇਸ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ 18 ਜਵਾਨਾਂ ਅਤੇ 5 ਨਾਗਰਿਕਾਂ ਨੂੰ ਮਲਵੇ 'ਚੋਂ ਕੱਢ ਲਿਆ ਗਿਆ ਹੈ। ਇਸ ਤੋਂ ਇਲਾਵਾ ਰੇਸਕਿਊ ਟੀਮ ਨੇ 2 ਲੋਕਾਂ ਦੀ ਲਾਸ਼ ਬਰਾਮਦ ਕੀਤੀ ਹੈ। ਹੁਣ ਵੀ ਮਲਵੇ ਦੇ ਅੰਦਰ 14 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਸੱਤ ਲੋਕਾਂ ਨੂੰ ਇਲਾਜ਼ ਲਈ ਜ਼ਿਲਾ ਹਸਪਤਾਲ ਰੇਫਰ ਕੀਤਾ ਗਿਆ ਹੈ।


author

Iqbalkaur

Content Editor

Related News