ਸੋਸ਼ਲ ਮੀਡੀਆ ''ਤੇ ਹਥਿਆਰਾਂ ਨਾਲ ਫੋਟੋ ਅਪਲੋਡ ਕਰਨ ਵਾਲੇ 6 ਗ੍ਰਿਫ਼ਤਾਰ
Saturday, Dec 07, 2024 - 05:36 PM (IST)
ਨੈਨੀਤਾਲ- ਉੱਤਰਾਖੰਡ ਦੇ ਰਾਮਨਗਰ 'ਚ ਪੁਲਸ ਨੇ ਸੋਸ਼ਲ ਮੀਡੀਆ 'ਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਫੋਟੋ ਅਪਲੋਡ ਕਰ ਕੇ ਡਰ ਫੈਲਾਉਣ ਵਾਲੇ 6 ਨੌਜਵਾਨਾਂ ਨੂੰ 6 ਗੈਰ-ਕਾਨੂੰਨੀ ਤਮੰਚਿਆਂ ਅਤੇ 11 ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਨਗਰ ਪੁਲਸ ਨੂੰ ਜਾਣਕਾਰੀ ਮਿਲੀ ਕਿ ਕੁਝ ਨੌਜਵਾਨ ਸੋਸ਼ਲ ਮੀਡੀਆ 'ਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਆਪਣੀ ਫੋਟੋ ਅਪਲੋਡ ਕਰ ਕੇ ਖੇਤਰ 'ਚ ਡਰ ਕਾਇਮ ਕਰ ਰਹੇ ਹਨ। ਇਸ ਤੋਂ ਬਾਅਦ ਪੁਲਸ ਸਰਗਰਮ ਹੋਈ ਅਤੇ ਰਾਮਨਗਰ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਅਰੁਣ ਕੁਮਾਰ ਦੀ ਅਗਵਾਈ 'ਚ ਪੁਲਸ ਟੀਮਾਂ ਨੇ ਸ਼ੁੱਕਰਵਾਰ ਰਾਤ ਨੂੰ ਨੌਜਵਾਨਾਂ ਦੇ ਟਿਕਾਣਿਆਂ 'ਤੇ ਵੱਖ-ਵੱਖ ਛਾਪਾ ਮਾਰਿਆ ਅਤੇ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਦੋਸ਼ੀਆਂ 'ਚ ਅਨੁਜ ਸਿੰਘ, ਯੋਗੇਸ਼ ਸਾਗਰ, ਅੰਕੁਸ਼ ਗਵਾਲ, ਰਾਸ਼ਿਦ, ਸੋਨੂੰ ਅਧਿਕਾਰੀ ਅਤੇ ਸੂਰੀਆ ਬਿਸ਼ਟ ਸ਼ਾਮਲ ਹਨ। ਦੋਸ਼ੀਆਂ 'ਚ ਅਨੁਜ ਸਿੰਘ, ਯੋਗੇਸ਼ ਸਾਗਰ ਅਤੇ ਅੰਕੁਸ਼ ਗਵਾਲ ਦਾ ਅਪਰਾਧਕ ਇਤਿਹਾਸ ਹੈ। ਅਨੁਜ ਸਿੰਘ ਅਤੇ ਯੋਗੇਸ਼ ਸਾਗਰ 'ਤੇ ਤਿੰਨ-ਤਿੰਨ ਮੁਕੱਦਮੇ ਦਰਜ ਹਨ, ਜਦੋਂ ਕਿ ਅੰਕੁਸ਼ 'ਤੇ 2 ਮੁਕੱਦਮੇ ਪਹਿਲਾਂ ਤੋਂ ਦਰਜ ਹਨ। ਯੋਗੇਸ਼ ਸਾਗਰ ਖ਼ਿਲਾਫ਼ ਪੁਲਸ ਗੁੰਡਾ ਐਕਟ ਦੇ ਅਧੀਨ ਕਾਰਵਾਈ ਅਮਲ 'ਚ ਲਿਆ ਚੁੱਕੀ ਹੈ। ਦੋਸ਼ੀਆਂ ਕੋਲੋਂ ਪੁਲਸ ਨੇ 6 ਗੈਰ-ਕਾਨੂੰਨੀ ਤਮੰਚੇ ਅਤੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਖੇਤਰ 'ਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8