ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਜੇਲ ਤੋਂ ਰਿਹਾਅ
Friday, Jun 06, 2025 - 10:11 PM (IST)

ਕੋਲਕਾਤਾ - ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਪਨੋਲੀ (22) ਨੂੰ ਸ਼ੁੱਕਰਵਾਰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਉਸ ਨੂੰ ਕਲਕੱਤਾ ਹਾਈ ਕੋਰਟ ਵੱਲੋਂ ਫਿਰਕੂ ਟਿੱਪਣੀਆਂ ਵਾਲੀ ਵੀਡੀਓ ਸ਼ੇਅਰ ਕਰਨ ਨਾਲ ਸਬੰਧਤ ਇਕ ਮਾਮਲੇ ’ਚ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਗਈ।
ਕਲਕੱਤਾ ਹਾਈ ਕੋਰਟ ਨੇ ਵੀਰਵਾਰ ਪਨੋਲੀ ਦੀ ਅੰਤ੍ਰਿਮ ਜ਼ਮਾਨਤ ਦੀ ਪਟੀਸ਼ਨ ਮਨਜ਼ੂਰ ਕਰ ਲਈ ਸੀ। ਅਦਾਲਤ ਨੇ ਕਿਹਾ ਸੀ ਕਿ ਸ਼ਰਮਿਸ਼ਠਾ ਵਿਰੁੱਧ ਸ਼ਿਕਾਇਤ ’ਚ ਅਪਰਾਧ ਵਾਲੀ ਕੋਈ ਵੀ ਗੱਲ ਨਜ਼ਰ ਨਹੀਂ ਆਈ।
ਕੋਲਕਾਤਾ ਪੁਲਸ ਨੇ ਪਿਛਲੇ ਹਫ਼ਤੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਕਾਨੂੰਨ ਦੀ ਵਿਦਿਆਰਥਣ ਪਨੋਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਕੋਲਕਾਤਾ ਦੇ ਇਕ ਪੁਲਸ ਸਟੇਸ਼ਨ ’ਚ ਉਸ ਵਿਰੁੱਧ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ।