ਸੋਸ਼ਲ ਮੀਡੀਆ ਫੇਮ ਹਿਮਾਂਸ਼ੀ ਦੀ ਯਮੁਨਾ ''ਚ ਮਿਲੀ ਲਾਸ਼, ਦੋ ਦਿਨਾਂ ਤੋਂ ਸੀ ਲਾਪਤਾ

Sunday, Jun 27, 2021 - 12:56 AM (IST)

ਸੋਸ਼ਲ ਮੀਡੀਆ ਫੇਮ ਹਿਮਾਂਸ਼ੀ ਦੀ ਯਮੁਨਾ ''ਚ ਮਿਲੀ ਲਾਸ਼, ਦੋ ਦਿਨਾਂ ਤੋਂ ਸੀ ਲਾਪਤਾ

ਨਵੀਂ ਦਿੱਲੀ - ਸੋਸ਼ਲ ਮੀਡੀਆ ਫੇਮ ਹਿਮਾਂਸ਼ੀ ਨਾਮ ਦੀ ਬੀਬੀ ਦੀ ਸ਼ਨੀਵਾਰ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਦੇ ਕੋਲ ਯਮੁਨਾ ਨਦੀ ਵਿੱਚ ਲਾਸ਼ ਮਿਲੀ ਹੈ। 24 ਜੂਨ ਦੀ ਰਾਤ ਨੂੰ ਹਿਮਾਂਸ਼ੀ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਪੁਲਸ ਵਿੱਚ ਦਰਜ ਕਰਾਈ ਗਈ ਸੀ ਪਰ ਇਸ ਤੋਂ ਪਹਿਲਾਂ ਕਿ ਪੁਲਸ ਉਸ ਨੂੰ ਲੱਭ ਸਕਦੀ, ਦੋ ਦਿਨਾਂ ਬਾਅਦ ਹੀ ਯਾਨੀ ਸ਼ਨੀਵਾਰ ਨੂੰ ਹਿਮਾਂਸ਼ੀ ਦੀ ਲਾਸ਼ ਮਿਲੀ।

ਇਹ ਵੀ ਪੜ੍ਹੋ- ਅਨਲੌਕ 5: ਦਿੱਲੀ 'ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ 'ਚ ਸ਼ਾਮਲ ਹੋ ਸਕਣਗੇ 50 ਲੋਕ

ਬੁਰਾੜੀ ਥਾਣੇ ਵਿੱਚ 24 ਜੂਨ ਨੂੰ ਹਿਮਾਂਸ਼ੀ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਹਿਮਾਂਸ਼ੀ ਆਪਣੇ ਘਰ ਸੰਤਨਗਰ ਬੁਰਾੜੀ ਤੋਂ ਸਵੇਰ ਤੋਂ ਨਿਕਲੀ ਸੀ ਪਰ ਰਾਤ ਤੱਕ ਘਰ ਨਹੀਂ ਪਰਤੀ। ਉਸ ਦਾ ਫੋਨ ਵੀ ਬੰਦ ਜਾ ਰਿਹਾ ਹੈ। ਜਾਂਚ ਦੌਰਾਨ ਪੁਲਸ ਨੂੰ ਹਿਮਾਂਸ਼ੀ ਦੀ ਲਾਸਟ ਲੋਕੇਸ਼ਨ ਬੁਰਾੜੀ ਦੇ ਕੋਲ ਹੀ ਮਿਲੀ ਸੀ। ਪੁਲਸ ਨੂੰ ਜਾਂਚ ਵਿੱਚ ਕੁੱਝ ਸੀਸੀਟੀਵੀ ਫੁਟੇਜ ਵੀ ਮਿਲੇ ਹਨ, ਜਿਸ ਵਿੱਚ ਹਿਮਾਂਸ਼ੀ ਸਿਗਨੇਚਰ ਬ੍ਰਿਜ ਵੱਲ ਜਾਂਦੀ ਹੋਈ ਨਜ਼ਰ ਆ ਰਹੀ ਸੀ।

ਇਹ ਵੀ ਪੜ੍ਹੋ- ਟਿਕੈਤ ਦੀ ਚਿਤਾਵਨੀ- 'ਅੱਗੇ ਦੱਸਾਂਗੇ ਦਿੱਲੀ ਦਾ ਕੀ ਇਲਾਜ ਕਰਣਾ ਹੈ'

ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਹਿਮਾਂਸ਼ੀ ਨੇ 24 ਜੂਨ ਦੀ ਦੁਪਹਿਰ 3:00 ਵਜੇ  ਦੇ ਕਰੀਬ ਯਮੁਨਾ ਵਿੱਚ ਛਲਾਂਗ ਲਗਾਈ ਸੀ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੀ ਲਾਸ਼ ਕਸ਼ਮੀਰੀ ਗੇਟ ਦੇ ਕੋਲ ਮਿਲੀ ਹੈ। ਪੁਲਸ ਦਾ ਕਹਿਣਾ ਹੈ ਕਿ ਹਿਮਾਂਸ਼ੀ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਸਨ। ਫਿਲਹਾਲ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਿਮਾਂਸ਼ੀ ਨੇ ਆਤਮ ਹੱਤਿਆ ਕੀਤੀ ਹੈ ਜਾਂ ਫਿਰ ਉਸਦੀ ਹੱਤਿਆ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ। 


author

Inder Prajapati

Content Editor

Related News