ਵੱਡੀ ਖਬਰ; ਭਾਰਤ ''ਚ ਮੁੜ Ban ਹੋਏ ਪਾਕਿ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ
Thursday, Jul 03, 2025 - 10:41 AM (IST)

ਨਵੀਂ ਦਿੱਲੀ - ਪਾਕਿਸਤਾਨੀ ਸੈਲੀਬ੍ਰਿਟੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਭਾਰਤ ਵਿੱਚ ਇੱਕ ਵਾਰ ਫਿਰ ਪਾਬੰਦੀ ਲਗਾ ਦਿੱਤੀ ਗਈ ਹੈ। ਬੁਧਵਾਰ ਨੂੰ ਥੋੜ੍ਹੀ ਦੇਰ ਲਈ ਜਦੋਂ ਇਹ ਅਕਾਊਂਟਸ ਭਾਰਤੀ ਯੂਜ਼ਰਾਂ ਲਈ ਮੁੜ ਉਪਲੱਬਧ ਹੋ ਗਏ ਸਨ, ਤਾਂ ਖਬਰਾਂ ਆਈਆਂ ਸਨ ਕਿ ਇਹ ਬੈਨ ਹਟਾ ਦਿੱਤਾ ਗਿਆ ਹੈ। ਪਰ ਹੁਣ ਫਿਰ ਤੋਂ ਇਹ ਅਕਾਊਂਟ ਭਾਰਤ ਵਿੱਚ ਬਲੌਕ ਕਰ ਦਿੱਤੇ ਗਏ ਹਨ।
ਕਿਹੜੇ ਸੈਲੀਬ੍ਰਿਟੀਆਂ ਦੇ ਅਕਾਊਂਟ ਹੋਏ ਬਲੌਕ?
ਹਾਨੀਆ ਆਮਿਰ
ਮਹਿਵੀਸ਼ ਹਯਾਤ
ਮਾਹਿਰਾ ਖਾਨ
ਮਾਵਰਾ ਹੋਕੇਨ
ਸ਼ਾਹਿਦ ਅਫਰੀਦੀ
ਫਵਾਦ ਖਾਨ
ਯੁਮਨਾ ਜੈਦੀ
ਦਾਨਿਸ਼ ਤੈਮੂਰ
ਸਬਾ ਕਾਮਰ
ਆਹਦ ਰਜ਼ਾ ਮੀਰ
ਇਨ੍ਹਾਂ ਸਾਰਿਆਂ ਦੇ Instagram, Twitter ਅਤੇ ਕੁਝ YouTube ਚੈਨਲਜ਼ (ਜਿਵੇਂ Hum TV, ARY Digital, Har Pal Geo) ਵੀ ਕੁਝ ਸਮੇਂ ਲਈ ਭਾਰਤ ਵਿੱਚ ਫਿਰ ਤੋਂ ਦਿਖਾਈ ਦੇਣ ਲੱਗੇ ਸਨ, ਪਰ ਹੁਣ ਫਿਰ ਉਨ੍ਹਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: 500 ਰੁਪਏ ਦੇ ਨੋਟ 'ਤੇ ਲੱਗੀ ਲੱਖਾਂ ਦੀ ਬੋਲੀ, ਜਾਣੋ ਕੀ ਹੈ ਇਸ ਵਿਚ ਅਜਿਹਾ ਖਾਸ
ਕਿਹੜਾ ਸੁਨੇਹਾ ਆ ਰਿਹਾ ਹੈ ਯੂਜ਼ਰਾਂ ਨੂੰ?
ਜਦੋਂ ਭਾਰਤੀ ਯੂਜ਼ਰ Instagram ਉੱਤੇ ਇਹ ਅਕਾਊਂਟ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਇਹ ਸੁਨੇਹਾ ਮਿਲਦਾ ਹੈ: “Account not available in India. This is because we complied with a legal request to restrict this content.”
ਇਹ ਵੀ ਪੜ੍ਹੋ: ਹਸੀਨ ਜਹਾਂ ਨੂੰ ਦਿਓ 4 ਲੱਖ ਮਹੀਨਾ...! ਅਦਾਲਤ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਦਿੱਤਾ ਵੱਡਾ ਝਟਕਾ
ਕਿਉਂ ਹੋਏ ਬੈਨ?
ਇਹ ਪਾਬੰਦੀ ਭਾਰਤ-ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਚਲਦੇ ਲਾਈ ਗਈ ਸੀ। ਪਹਿਲਗਾਮ ਹਮਲੇ ਮਗਰੋਂ ਭਾਰਤੀ ਫੌਜ ਵੱਲੋਂ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪੀਓਕੇ 'ਚ ਸਥਿਤ ਅੱਤਵਾਦੀ ਠਿਕਾਣਿਆਂ 'ਤੇ ਕੀਤੀ ਗਈ ਕਾਰਵਾਈ ਤੋਂ ਬਾਅਦ, ਕਈ ਪਾਕਿਸਤਾਨੀ ਸੈਲੀਬ੍ਰਿਟੀਆਂ ਨੇ ਇਸ ਦੀ ਜਨਤਕ ਨਿੰਦਾ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਦੇ ਅਕਾਊਂਟਸ 'ਤੇ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8