ਸੋਸ਼ਲ ਮੀਡੀਆ ’ਤੇ ਸਰਗਰਮੀ ਵਧਾਏ RSS, ਚੰਗੇ ਮਕਸਦ ਲਈ ਕਰੋ ਵਰਤੋਂ : ਮੋਹਨ ਭਾਗਵਤ
Friday, Mar 20, 2026 - 11:55 AM (IST)
ਨਾਗਪੁਰ- ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਅੱਜ ਦੇ ਦੌਰ ’ਚ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸੰਘ ਨੂੰ ਇਨ੍ਹਾਂ ਪਲੇਟਫਾਰਮਾਂ ’ਤੇ ਆਪਣੀ ਸਰਗਰਮੀ ਹੋਰ ਵਧਾਉਣ ਦੀ ਲੋੜ ਹੈ, ਤਾਂ ਜੋ ਇਸ ਦੀ ਵਰਤੋਂ ਹਾਂ-ਪੱਖੀ ਮਕਸਦਾਂ ਲਈ ਕੀਤੀ ਜਾ ਸਕੇ। ਨਾਗਪੁਰ ’ਚ ਮਰਾਠੀ ਅਖ਼ਬਾਰ ‘ਤਰੁਣ ਭਾਰਤ’ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ, ਅਜਿਹੇ ’ਚ ਸੰਘ ਨੂੰ ਵੀ ਉੱਥੇ ਪ੍ਰਭਾਵਸ਼ਾਲੀ ਮੌਜੂਦਗੀ ਦਰਜ ਕਰਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੀਮ ਅਤੇ ਰੀਲ ਪਹਿਲਾਂ ਹੀ ਰੁਝਾਨ ’ਚ ਹਨ। ਸੰਘ ਦੇ ਸੰਚਾਰ ਵਿਭਾਗ ਦੇ ਮਾਧਿਅਮ ਰਾਹੀਂ ਕੁਝ ਸਮੱਗਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ ਅਤੇ ਸਵੈਮਸੇਵਕ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ, ਪਰ ਸਾਨੂੰ ਉੱਥੇ ਆਪਣੀ ਸਰਗਰਮੀ ਹੋਰ ਵਧਾਉਣੀ ਹੋਵੇਗੀ। ਭਾਗਵਤ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ’ਚ ਬਦਲਾਅ ਲਿਆਉਣ ਅਤੇ ਲੋਕਾਂ ਨੂੰ ਇਕਜੁੱਟ ਕਰਨ ਦਾ ਕੰਮ ਆਪਸ ਵਿਚ ਜੁੜਿਆ ਹੋਇਆ ਹੈ। ਇਕ ਸਮਰਪਿਤ ਸਵੈਮਸੇਵਕ ਰਚਨਾਤਮਕ ਕਾਰਜਾਂ ਰਾਹੀਂ ਸਮਾਜ ’ਚ ਹਾਂ-ਪੱਖੀ ਤਬਦੀਲੀ ਲਿਆ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸੰਘ ਦਾ ਕੰਮ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਵਿਕੇਂਦਰੀਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਵਧਦੀਆਂ ਉਮੀਦਾਂ ਅਤੇ ਵੱਖ-ਵੱਖ ਖੇਤਰਾਂ ’ਚ ਸਵੈਮਸੇਵਕਾਂ ਦੀ ਮੰਗ ਨੂੰ ਦੇਖਦੇ ਹੋਏ ਛੋਟੀਆਂ-ਛੋਟੀਆਂ ਇਕਾਈਆਂ ਦੇ ਗਠਨ ਨਾਲ ਕਾਰਜਕੁਸ਼ਲਤਾ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੰਗਠਨ ਦੇ ਵਧਦੇ ਕੰਮਕਾਜ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਨਾਲ ਸਮੇਂ-ਸਮੇਂ ’ਤੇ ਸੰਵਾਦ ਜ਼ਰੂਰੀ ਹੈ, ਜਿਸ ਦੇ ਲਈ ਇਕ ਵੱਖਰਾ ਤਾਲਮੇਲ ਤੰਤਰ ਤਿਆਰ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
