ਹੋਰਮੁਜ਼ ਸਟ੍ਰੇਟ ਖੁੱਲ੍ਹਣ ਦੀ ਉਮੀਦ, ਡਿੱਗ ਸਕਦੇ ਹਨ ਕੱਚੇ ਤੇਲ ਦੇ ਭਾਅ!

Monday, May 25, 2026 - 12:28 PM (IST)

ਹੋਰਮੁਜ਼ ਸਟ੍ਰੇਟ ਖੁੱਲ੍ਹਣ ਦੀ ਉਮੀਦ, ਡਿੱਗ ਸਕਦੇ ਹਨ ਕੱਚੇ ਤੇਲ ਦੇ ਭਾਅ!

ਬਿਜ਼ਨੈੱਸ ਡੈਸਕ - ਖਾੜੀ ਦੇਸ਼ਾਂ ਦੇ ਨੇਤਾਵਾਂ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਈਰਾਨ ਜੰਗ ਖਤਮ ਕਰਨ ਦਾ ਸਮਝੌਤਾ ਫਾਈਨਲ ਹੋ ਰਿਹਾ ਹੈ। ਜੇਕਰ ਇਹ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਦੀ ਉਮੀਦ ਹੈ। ਇਹ ਉਹੀ ਸਮੁੰਦਰੀ ਰਸਤਾ ਹੈ ਜਿੱਥੋਂ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ ਲੱਗਭਗ 5ਵਾਂ ਹਿੱਸਾ ਗੁਜ਼ਰਦਾ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਹੁਣ ਸੋਮਵਾਰ ਨੂੰ ਕਰੂਡ ਆਇਲ ਦੀਆਂ ਕੀਮਤਾਂ ’ਚ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਝੌਤਾ ਲੱਗਭਗ ਫਾਈਨਲ ਹੋਣ ਦੇ ਦਾਅਵੇ ਤੋਂ ਬਾਅਦ ਈਰਾਨ ਨੇ ਵੀ ਇੱਕ ਵੱਡਾ ਐਲਾਨ ਕੀਤਾ ਹੈ। ਉਸ ਨੇ ਕਿਹਾ ਹੈ ਕਿ ਅਗਲੇ 30 ਦਿਨਾਂ ’ਚ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਗਿਣਤੀ ਫਿਰ ਤੋਂ ਪਹਿਲਾਂ ਵਰਗੀ ਹੋ ਸਕਦੀ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਜ਼ਿਕਰਯੋਗ ਹੈ ਕਿ ਇਸ ਜੰਗ ਕਾਰਨ ਹੋਰਮੁਜ਼ ਸਟ੍ਰੇਟ ਨੂੰ ਈਰਾਨ ਨੇ ਬੰਦ ਕਰ ਦਿੱਤਾ ਸੀ। ਇਹ ਸਮੁੰਦਰੀ ਰਸਤਾ ਦੁਨੀਆ ਲਈ ਲਾਈਫਲਾਈਨ ਵਾਂਗ ਹੈ, ਕਿਉਂਕਿ ਗਲੋਬਲ ਪੱਧਰ ’ਚ ਕੁੱਲ ਤੇਲ ਸਪਲਾਈ ਦਾ ਲੱਗਭਗ 20 ਫੀਸਦੀ ਇਸੇ ਰਸਤੇ ਤੋਂ ਹੋ ਕੇ ਲੰਘਦਾ ਹੈ। ਇਸ ਰਸਤੇ ਦੇ ਦੁਬਾਰਾ ਖੁੱਲ੍ਹਣ ਦੀ ਉਮੀਦ ਨਾਲ ਹੀ ਕੱਚੇ ਤੇਲ ਦੇ ਬਾਜ਼ਾਰਾਂ ’ਚ ਨਰਮੀ ਦੇ ਸੰਕੇਤ ਮਿਲਣ ਲੱਗੇ ਹਨ।

ਇਹ ਵੀ ਪੜ੍ਹੋ :    8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ

28 ਫਰਵਰੀ ਨੂੰ ਜਦੋਂ ਜੰਗ ਦੀ ਸ਼ੁਰੂਆਤ ਹੋਈ ਸੀ ਤਾਂ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਦੇ ਲੱਗਭਗ ਚੱਲ ਰਿਹਾ ਸੀ। ਮਾਰਚ-ਅਪ੍ਰੈਲ ਤੱਕ ਭਾਅ ਵਧ ਕੇ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ। ਫਿਰ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਕੀਮਤਾਂ ’ਚ ਉਥਲ-ਪੁਥਲ ਰਹੀ ਅਤੇ ਇਹ 100 ਡਾਲਰ ਤੋਂ ਹੇਠਾਂ ਆ ਗਏ। ਅਜੇ ਬ੍ਰੇਂਟ ਕਰੂਡ ਆਇਲ 103 ਡਾਲਰ ਪ੍ਰਤੀ ਬੈਰਲ ਦੇ ਲੱਗਭਗ ਹੈ।

ਪੈਟਰੋਲ-ਡੀਜ਼ਲ ਹੋ ਸਕਦਾ ਹੈ ਹੋਰ ਮਹਿੰਗਾ : ਬੀ. ਪੀ. ਸੀ. ਐੱਲ.

ਕੱਚੇ ਤੇਲ ’ਚ ਲਗਾਤਾਰ ਉਥਲ-ਪੁਥਲ ਬਣੀ ਹੋਈ ਹੈ। ਜੇਕਰ ਮੌਜੂਦਾ ਗਲੋਬਲ ਊਰਜਾ ਸੰਕਟ ਜਾਰੀ ਰਿਹਾ, ਤਾਂ ਪ੍ਰਚੂਨ ਈਂਧਨ ਦੀਆਂ ਕੀਮਤਾਂ ’ਚ ਹੋਰ ਵਾਧੇ ਨੂੰ ਸ਼ਾਇਦ ਟਾਲਿਆ ਨਾ ਜਾ ਸਕੇ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਇਹ ਗੱਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੇ ਡਾਇਰੈਕਟਰ (ਹਿਊਮਨ ਰਿਸੋਰਸਿਜ਼) ਰਾਜ ਕੁਮਾਰ ਦੂਬੇ ਨੇ ਕਹੀ ਹੈ। ਇਸ ਨੂੰ ਦੇਖਦੇ ਹੋਏ ਦੂਬੇ ਨੇ ਨੀਤੀ ਨਿਰਮਾਤਾਵਾਂ ਦੇ ਸਾਹਮਣੇ 3 ਬਦਲ ਰੱਖੇ ਹਨ।

ਇਹ ਵੀ ਪੜ੍ਹੋ :  ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ

ਰਿਪੋਰਟ ਦੇ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ, ‘‘ਹੁਣ, 2 ਜਾਂ 3 ਬਦਲ ਖੁੱਲ੍ਹੇ ਹਨ। ਇਕ ਹੈ- ਕੀਮਤਾਂ ’ਚ ਵਾਧਾ, ਜੋ ਪੈਟਰੋਲ ਪੰਪਾਂ ’ਤੇ ਸਾਫ਼ ਵਿਖਾਈ ਦੇਵੇ। ਦੂਸਰਾ ਹੈ- ਪੈਟਰੋਲੀਅਮ ਕੰਪਨੀਆਂ ਨੁਕਸਾਨ ਖੁਦ ਝੱਲਣ ਅਤੇ ਘਾਟਾ ਵਧਾਉਂਦੀਆਂ ਰਹਿਣ। ਤੀਸਰਾ ਬਦਲ ਹੈ- ਸਰਕਾਰ ਡੈਫੀਸਿਟ ਫਾਈਨਾਂਸਿੰਗ ਦੇ ਜ਼ਰੀਏ ਫੰਡ ਦੀ ਵਿਵਸਥਾ ਕਰੇ।’’ ਡੈਫੀਸਿਟ ਫਾਈਨਾਂਸਿੰਗ ਮਤਲਬ ਸਰਕਾਰ ਵਧਦੇ ਖਰਚੇ ਜਾਂ ਨੁਕਸਾਨ ਨੂੰ ਪੂਰਾ ਕਰਨ ਲਈ ਵਾਧੂ ਪੈਸਾ ਜੁਟਾਏ। ਦੂਬੇ ਨੇ ਦੱਸਿਆ ਕਿ ਗਲੋਬਲ ਕੀਮਤਾਂ ’ਚ 20 ਤੋਂ 50 ਫੀਸਦੀ ਤੱਕ ਦੇ ਵਾਧੇ ਨੂੰ ਸ਼ੁਰੂ ’ਚ ਅਸਥਾਈ ਮੰਨਿਆ ਗਿਆ ਸੀ, ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਲੱਗਦਾ ਹੈ ਕਿ ਇਹ ਸਿਲਸਿਲਾ ਜਾਰੀ ਰਹੇਗਾ।

ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News