ਸਸਤਾ ਹੋ ਗਿਆ ਸੋਨਾ-ਚਾਂਦੀ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ Rate

Thursday, May 21, 2026 - 11:03 AM (IST)

ਸਸਤਾ ਹੋ ਗਿਆ ਸੋਨਾ-ਚਾਂਦੀ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ Rate

ਬਿਜ਼ਨੈੱਸ ਡੈਸਕ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੀਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। ਘਰੇਲੂ ਵਾਅਦਾ ਬਾਜ਼ਾਰ 'ਚ ਦੋਵੇਂ ਕੀਮਤੀ ਧਾਤੂਆਂ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਖ਼ਬਰ ਲਿਖੇ ਜਾਣ ਤੱਕ MCX 'ਤੇ ਸੋਨਾ ਕਰੀਬ 1,59,651 ਰੁਪਏ ਪ੍ਰਤੀ 10 ਗ੍ਰਾਮ, ਜਦੋਂ ਕਿ ਚਾਂਦੀ ਲਗਭਗ 2,72,391 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਸੀ।

ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਸੋਨਾ ਅਤੇ ਚਾਂਦੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਹਨ। Comex 'ਤੇ ਸੋਨੇ ਦਾ ਵਾਅਦਾ ਭਾਅ ਹਲਕੀ ਗਿਰਾਵਟ ਨਾਲ 4,533.90 ਡਾਲਰ ਪ੍ਰਤੀ ਔਂਸ ਦੇ ਨੇੜੇ-ਤੇੜੇ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਪਿਛਲਾ ਬੰਦ ਭਾਅ 4,545.30 ਡਾਲਰ ਪ੍ਰਤੀ ਔਂਸ ਸੀ। ਉੱਥੇ ਹੀ Comex 'ਤੇ ਚਾਂਦੀ ਦੇ ਵਾਅਦਾ ਭਾਅ ਵੀ ਨਰਮੀ ਨਾਲ 75.88 ਡਾਲਰ ਪ੍ਰਤੀ ਔਂਸ ਦੇ ਕਰੀਬ ਕਾਰੋਬਾਰ ਕਰਦੇ ਦਿੱਸੇ। ਪਿਛਲੇ ਸੈਸ਼ਨ 'ਚ ਚਾਂਦੀ 76.18 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News