ਕਸ਼ਮੀਰ ਘਾਟੀ 'ਚ ਬਰਫਬਾਰੀ ਦਾ ਸਿਲਸਿਲਾ ਜਾਰੀ, 86 ਕਿਲੋਮੀਟਰ ਲੰਬੀ ਇਤਿਹਾਸਕ ਮੁਗਲ ਰੋਡ ਅਜੇ ਵੀ ਬੰਦ
Tuesday, Dec 01, 2020 - 12:15 AM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ 'ਚ ਭਾਰੀ ਬਰਫਬਾਰੀ ਦਾ ਸਿਲਸਿਲਾ ਜਾਰੀ ਹੈ, ਜਿਸ ਦੇ ਚੱਲਦੇ ਇੱਥੇ ਦੇ 86 ਕਿਲੋਮੀਟਰ ਲੰਬੀ ਇਤਿਹਾਸਕ ਮੁਗਲ ਰੋਡ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਆਵਾਜਾਈ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੀ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਇੱਕ ਪਾਸਿਓ ਆਵਾਜਾਈ ਦੀ ਮਨਜ਼ੂਰੀ ਦਿੱਤੀ ਗਈ ਹੈ।
ਖੇਤੀਬਾੜੀ ਮੰਤਰੀ ਅਤੇ ਕਿਸਾਨ ਨੇਤਾਵਾਂ ਵਿਚਾਲੇ ਅੱਜ ਹੋਵੇਗੀ ਗੱਲਬਾਤ
ਦੱਖਣੀ ਕਸ਼ਮੀਰ 'ਚ ਸ਼ੋਪੀਆਂ ਨੂੰ ਜੰਮੂ ਖੇਤਰ ਦੇ ਰਾਜੌਰੀ ਅਤੇ ਪੁੰਛ ਨਾਲ ਜੋੜਨ ਵਾਲੀ ਮੁਗਲ ਰੋਡ ਸੋਮਵਾਰ ਤੋਂ ਬਰਫ ਜਮਾਂ ਹੋਣ ਕਾਰਨ ਬੰਦ ਹੈ। ਹਾਲਾਂਕਿ ਬਰਫ ਹਟਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਤਾਪਮਾਨ ਸਿਫ਼ਰ ਤੋਂ ਘੱਟ ਹੋਣ ਕਾਰਨ ਕਈ ਸਥਾਨਾਂ 'ਤੇ ਸੜਕ 'ਤੇ ਬਰਫ ਜਮਣ ਨਾਲ ਬਹੁਤ ਫਿਸਲਣ ਹੋ ਗਈ ਹੈ। ਜਿਸ 'ਚ ਦੁਬਜਾਨ ਅਤੇ ਪੀਰ-ਦੀ-ਗਲੀ ਸ਼ਾਮਲ ਹਨ। ਗਰਮੀਆਂ 'ਚ ਕਸ਼ਮੀਰ ਘਾਟੀ ਨਾਲ ਦੇਸ਼ ਭਰ ਦੀਆਂ ਵੱਖ-ਵੱਖ ਮੰਡੀਆਂ 'ਚ ਤਾਜੇ ਫਲਾਂ ਨੂੰ ਲੈ ਜਾਣ ਲਈ ਇਸ ਸੜਕ ਦਾ ਬਦਲ ਰਸਤੇ ਦੇ ਰੂਪ 'ਚ ਵਰਤਿਆ ਜਾਂਦਾ ਹੈ।
ਹੁਣ ਲਾੜਾ-ਲਾੜੀ ਨੂੰ ਧਰਮ ਦਾ ਖੁਲਾਸਾ ਕਰਨਾ ਹੋਵੇਗਾ ਲਾਜ਼ਮੀ, ਆਇਆ ਨਵਾਂ ਵਿਆਹ ਕਾਨੂੰਨ
ਇਸ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸਰਕਾਰ ਨੇ ਸਾਰੇ ਮੌਸਮ 'ਚ ਆਵਾਜਾਈ ਲਈ ਇੱਕ ਸੁਰੰਗ ਨੂੰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਸਿਰਫ ਸੁਰੱਖਿਆ ਬਲਾਂ ਨੂੰ ਜਾਣ ਦੀ ਮਨਜ਼ੂਰੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਹਲਕੇ ਵਾਹਨਾਂ ਦੇ ਮੁਸਾਫਰਾਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੀ ਸਲਾਹ 'ਤੇ ਭਾਰੀ ਵਾਹਨ ਨੂੰ ਜਾਖਨੀ ਉਧਮਪੁਰ ਤੋਂ ਸ਼੍ਰੀਨਗਰ ਵੱਲ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਵੀ ਜੰਮੂ ਤੋਂ ਸ਼੍ਰੀਨਗਰ ਜਾਣਗੇ।