ਕਸ਼ਮੀਰ 'ਚ ਬਰਫ਼ਬਾਰੀ ਨਾਲ ਸੈਲਾਨੀਆਂ ਤੇ ਸੈਰ-ਸੈਪਾਟਾ ਕਾਰੋਬਾਰੀਆਂ ਦੇ ਖਿੜੇ ਚਿਹਰੇ

Monday, Jan 29, 2024 - 05:27 PM (IST)

ਕਸ਼ਮੀਰ 'ਚ ਬਰਫ਼ਬਾਰੀ ਨਾਲ ਸੈਲਾਨੀਆਂ ਤੇ ਸੈਰ-ਸੈਪਾਟਾ ਕਾਰੋਬਾਰੀਆਂ ਦੇ ਖਿੜੇ ਚਿਹਰੇ

ਸ਼੍ਰੀਨਗਰ- ਕਸ਼ਮੀਰ ਵਿਚ ਬਰਫ਼ਬਾਰੀ ਤੋਂ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ। ਸੈਲਾਨੀਆਂ ਅਤੇ ਸੈਰ-ਸਪਾਟੇ ਨਾਲ ਜੁੜੇ ਸਥਾਨਕ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਹੈ। ਚੰਗੀ ਬਰਫ਼ਬਾਰੀ ਨਾ ਪੈਣ ਕਾਰਨ ਸੈਰ-ਸਪਾਟਾ ਉਦਯੋਗ ਪਿਛਲੇ ਕੁਝ ਮਹੀਨਿਆਂ ਤੋਂ ਪ੍ਰਭਾਵਿਤ ਸੀ। ਇੱਥੇ ਆਉਣ ਵਾਲੇ ਕਈ ਸੈਲਾਨੀਆਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ। ਕਸ਼ਮੀਰ ਘਾਟੀ ਵਿਚ ਸੈਲਾਨੀਆਂ ਦੀ ਆਮਦ ਆਮ ਤੌਰ 'ਤੇ ਗੁਲਮਰਗ ਵਰਗੇ ਰਿਜ਼ਾਰਟ ਵਿਚ ਸੈਲਾਨੀਆਂ ਦੀ ਗਿਣਤੀ ਵੱਧ ਹੁੰਦੀ ਹੈ ਪਰ ਬਰਫ਼ ਦੀ ਕਮੀ ਕਾਰਨ ਇਹ ਗਿਣਤੀ ਘੱਟ ਹੋ ਗਈ। 

ਇਹ ਵੀ ਪੜ੍ਹੋ- 'ਮੰਮੀ-ਪਾਪਾ ਮੈਂ JEE ਨਹੀਂ ਕਰ ਸਕਦੀ', ਇਮਤਿਹਾਨ ਤੋਂ ਦੋ ਦਿਨ ਪਹਿਲਾਂ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲ਼

PunjabKesari

ਹਾਲਾਂਕਿ 40 ਦਿਨਾਂ ਦੀ ਠੰਡ 'ਚਿੱਲਾ-ਏ-ਕਲਾਂ' ਦੇ ਅਖ਼ੀਰ ਵਿਚ ਬਰਫ਼ਬਾਰੀ ਨੇ ਸੈਲਾਨੀਆਂ ਅਤੇ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ। ਬੱਚਿਆਂ ਸਮੇਤ ਸੈਕੜੇ ਸੈਲਾਨੀ ਗੁਲਮਰਗ ਅਤੇ ਸੋਨਮਰਗ ਰਿਜ਼ਾਰਟ ਵਿਚ ਬਰਫ਼ਬਾਰੀ ਦਾ ਆਨੰਦ ਮਾਣ ਰਹੇ ਹਨ।

ਇਹ ਵੀ ਪੜ੍ਹੋ- ਸਕੂਲੀ ਬੱਸ ਅਤੇ ਟਰੈਕਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ, 4 ਵਿਦਿਆਰਥੀਆਂ ਦੀ ਮੌਤ

PunjabKesari

ਕੋਲਕਾਤਾ ਦੇ ਇਕ ਸੈਲਾਨੀ ਜੋੜੇ ਅਨਿੰਦਾ ਅਤੇ ਦੇਓਤਿਮਾ ਨੇ ਗੁਲਮਰਗ 'ਚ ਕਿਹਾ ਕਿ ਅਸੀਂ 23 ਜਨਵਰੀ ਲਈ ਟਿਕਟਾਂ ਬੁੱਕ ਕੀਤੀਆਂ ਸਨ ਪਰ ਪੂਰਵ ਅਨੁਮਾਨ ਵੇਖਣ ਮਗਰੋਂ ਅਸੀਂ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ। ਅਸੀਂ 25 ਜਨਵਰੀ ਨੂੰ ਇੱਥੇ ਪਹੁੰਚੇ ਅਤੇ ਕਿਸਮਤ ਨਾਲ ਸਾਨੂੰ ਬਰਫ਼ਬਾਰੀ ਵੇਖਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਬਰਫ਼ਬਾਰੀ ਮਗਰੋਂ ਕਸ਼ਮੀਰ ਸੱਚ-ਮੁੱਚ ਸਰਵਗ ਵਰਗਾ ਦਿੱਸਦਾ ਹੈ। 

ਇਹ ਵੀ ਪੜ੍ਹੋ- 9ਵੀਂ ਵਾਰ CM ਬਣਦੇ ਹੀ ਨਿਤੀਸ਼ ਨੇ ਤੋੜੇ ਰਿਕਾਰਡ, ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News