ਹਿਮਾਚਲ ਤੇ ਉਤਰਾਖੰਡ ’ਚ ਬਰਫਬਾਰੀ, ਪੰਜਾਬ ’ਚ ਮੀਂਹ
Tuesday, Nov 26, 2019 - 11:00 PM (IST)

ਸ਼ਿਮਲਾ/ਮਨਾਲੀ (ਸੋਨੂੰ)– ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਸੋਮਵਾਰ ਸ਼ੁਰੂ ਹੋਈ ਬਰਫਬਾਰੀ ਮੰਗਲਵਾਰ ਵੀ ਜਾਰੀ ਸੀ। ਪੰਜਾਬ ਦੇ ਕਈ ਇਲਾਕਿਆਂ ਵਿਚ ਮੰਗਲਵਾਰ ਹਲਕੀ ਵਰਖਾ ਹੋਈ। ਇਸ ਕਾਰਣ ਪੂਰੇ ਖੇਤਰ ਵਿਚ ਠੰਡ ਦਾ ਜ਼ੋਰ ਵਧ ਗਿਆ ਹੈ। ਹਿਮਾਚਲ ਦੇ ਰੋਹਤਾਂਗ ਵਿਖੇ 3 ਇੰਚ ਤੱਕ ਬਰਫ ਪਈ। ਲਾਹੌਲ ਸਪਿਤੀ, ਕਾਂਗੜਾ, ਕਿਨੌਰ, ਕੁੱਲੂ ਅਤੇ ਚੰਬਾ ਜ਼ਿਲੇ ਦੀਆਂ ਉਚੀਆਂ ਚੋਟੀਆਂ ਬਰਫ ਦੀ ਚਿੱਟੀ ਚਾਦਰ ਵਿਚ ਲਪੇਟੀਆਂ ਗਈਆਂ ਹਨ। ਉੱਤਰਾਖੰਡ ਦੇ ਕੇਦਾਰਨਾਥ ਅਤੇ ਬਦਰੀਨਾਥ ਵਿਚ ਵੀ ਬਰਫ ਪਈ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਲਈ ਹਿਮਾਚਲ ਪ੍ਰਦੇਸ਼ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ।