ਬਦਰੀਨਾਥ ਤੇ ਸ੍ਰੀ ਹੇਮਕੁੰਟ ਸਾਹਿਬ ਸਮੇਤ ਉੱਚਾਈ ਵਾਲੇ ਇਲਾਕਿਆਂ ’ਚ ਬਰਫਬਾਰੀ
Sunday, Sep 18, 2022 - 11:02 AM (IST)
ਗੋਪੇਸ਼ਵਰ- ਚਮੋਲੀ ਜ਼ਿਲ੍ਹੇ ਵਿਚ ਦੋ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈਣ ਤੋਂ ਬਾਅਦ ਸ਼ਨੀਵਾਰ ਬਦਰੀਨਾਥ ਧਾਮ ਸਮੇਤ ਉਚਾਈ ਵਾਲੇ ਇਲਾਕਿਆਂ ਵਿਚ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ। ਬਦਰੀਨਾਥ ਧਾਮ ਦੇ ਆਲੇ-ਦੁਆਲੇ ਦੀਆਂ ਚੋਟੀਆਂ ਬਰਫ਼ ਦੀ ਚਾਦਰ ਨਾਲ ਢਕੀਆਂ ਗਈਆਂ, ਜਿਸ ਕਾਰਨ ਜ਼ਿਲ੍ਹੇ ਦਾ ਤਾਪਮਾਨ ਹੇਠਾਂ ਆ ਗਿਆ।
ਚਮੋਲੀ ਜ਼ਿਲ੍ਹੇ ’ਚ ਤਾਪਮਾਨ ’ਚ ਗਿਰਾਵਟ ਕਾਰਨ ਸ਼ਨੀਵਾਰ ਸਵੇਰੇ ਬਦਰੀਨਾਥ ਧਾਮ, ਹੇਮਕੁੰਟ ਸਾਹਿਬ, ਰੁਦਰਨਾਥ ਤੇ ਲਾਲ ਮਤੀ ਸਮੇਤ ਉਚਾਈ ਵਾਲੇ ਇਲਾਕਿਆਂ ’ਚ ਬਰਫਬਾਰੀ ਹੋਈ। ਗੋਪੇਸ਼ਵਰ, ਚਮੋਲੀ, ਜੋਸ਼ੀ ਮਠ, ਪਿੱਪਲਕੋਟੀ, ਕਰਨਪ੍ਰਯਾਗ, ਥਰਲੀ ਤੇ ਗੌਚਰ ਸਮੇਤ ਜ਼ਿਲ੍ਹੇ ਵਿਚ ਨੀਵੇਂ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪਿਆ। ਇਸ ਕਾਰਨ ਜ਼ਿਲ੍ਹੇ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਦਰੀਨਾਥ ਧਾਮ ਅਤੇ ਹੇਮਕੁੰਟ ਸਾਹਿਬ ’ਚ ਠੰਡ ਵਧ ਗਈ ਹੈ।