ਬਾਰਾਲਾਚਾ ਅਤੇ ਸ਼ਿੰਕੁਲਾ ਦੱਰੇ ’ਚ ਬਰਫਬਾਰੀ, ਮਨਾਲੀ-ਲੇਹ ਸੜਕ ਬੰਦ
Sunday, Nov 20, 2022 - 10:43 AM (IST)
ਮਨਾਲੀ (ਬਿਊਰੋ)- ਬਾਰਾਲਾਚਾ ਤੇ ਸ਼ਿੰਕੁਲਾ ਦੱਰੇ ’ਚ ਬਰਫਬਾਰੀ ਦਾ ਕ੍ਰਮ ਸ਼ੁਰੂ ਹੋ ਗਿਆ ਹੈ। ਦੱਰਿਆਂ ਸਮੇਤ ਉੱਚੀਆਂ ਚੋਟੀਆਂ ’ਤੇ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ, ਜਿਸ ਨੂੰ ਦੇਖਦੇ ਹੋਏ ਬੀ. ਆਰ. ਓ. ਹੁਣ ਅਗਲੇ ਸਾਲ ਹੀ ਮਨਾਲੀ-ਲੇਹ ਸੜਕ ਨੂੰ ਬਹਾਲ ਕਰੇਗਾ।
ਹਾਲਾਂਕਿ ਸ਼ਿੰਕੁਲਾ ਦੱਰੇ ਦੀ ਬਹਾਲੀ ਦਾ ਕੰਮ ਜਾਰੀ ਹੈ ਅਤੇ ਪੱਦੁਮ ਕਾਰਗਿਲ ਹੁੰਦੇ ਹੋਏ ਲੋਕ ਲੇਹ ਜਾ ਸਕਦੇ ਹਨ ਪਰ ਬਾਰਾਲਾਚਾ ਦੱਰੇ ਤੋਂ ਹੁੰਦੇ ਹੋਏ ਹੁਣ ਆਵਾਜਾਈ ਅਗਲੇ ਸਾਲ ਸੜਕ ਬਹਾਲੀ ਤੱਕ ਬੰਦ ਹੋ ਗਈ ਹੈ। ਸ਼ਨੀਵਾਰ ਸਵੇਰ ਤੋਂ ਮਨਾਲੀ ਤੇ ਲਾਹੌਲ-ਸਪੀਤੀ ’ਚ ਬੱਦਲ ਛਾਏ ਹੋਏ ਹਨ। ਸ਼ਾਮ ਨੂੰ ਲਾਹੌਲ ਦੇ ਉੱਚਾਈ ਵਾਲੇ ਦਿਹਾਤੀ ਇਲਾਕਿਆਂ-ਖੰਜਰ, ਦਾਰਚਾ, ਯੋਚੇ, ਛਿਕਾ ਤੇ ਰਾਰਿਕ ਸਮੇਤ ਕੋਕਸਰ ’ਚ ਬਰਫ ਡਿੱਗਣੀ ਸ਼ੁਰੂ ਹੋ ਗਈ। ਬੀ. ਆਰ. ਓ. 16, 580 ਫੁੱਟ ਉੱਚੇ ਸ਼ਿੰਕੁਲਾ ਦੱਰੇ ’ਚ ਟਨਲ ਦਾ ਨਿਰਮਾਣ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਸਰਦੀਆਂ ’ਚ ਜਾਂਸਕਰ ਹੁੰਦੇ ਹੋਏ ਕਾਰਗਿਲ ਵਾਦੀ ’ਚ ਆਵਾਜਾਈ ਸੌਖੀ ਹੋ ਜਾਵੇਗੀ।