​​​​​​​ਜੰਮੂ : ਵੈਸ਼ਣੋ ਦੇਵੀ ਮੰਦਰ ''ਚ ਹੋਈ ਬਰਫ਼ਬਾਰੀ, ਦੇਖੋ ਮਨਮੋਹਕ ਵੀਡੀਓ

Thursday, Feb 01, 2024 - 11:32 AM (IST)

​​​​​​​ਜੰਮੂ : ਵੈਸ਼ਣੋ ਦੇਵੀ ਮੰਦਰ ''ਚ ਹੋਈ ਬਰਫ਼ਬਾਰੀ, ਦੇਖੋ ਮਨਮੋਹਕ ਵੀਡੀਓ

ਜੰਮੂ (ਭਾਸ਼ਾ)- ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਣੋ ਦੇਵੀ ਦੇ ਗੁਫ਼ਾ ਮੰਦਰ ਸਮੇਤ ਜੰਮੂ ਦੇ ਉੱਚਾਈ ਵਾਲੇ ਇਲਾਕਿਆਂ 'ਚ ਵੀਰਵਾਰ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਜੰਮੂ ਖੇਤਰ ਦੇ ਮੈਦਾਨੀ ਇਲਾਕਿਆਂ 'ਚ ਵੀ ਮੱਧਮ ਤੋਂ ਹਲਕੀ ਬਾਰਿਸ਼ ਹੋਈ। ਉਨ੍ਹਾਂ ਕਿਹਾ,''ਮਾਤਾ ਵੈਸ਼ਣੋ ਦੇਵੀ ਦੇ ਭਵਨ ਅਤੇ ਉਸ ਦੇ ਨੇੜੇ-ਤੇੜੇ ਤਾਜ਼ਾ ਬਰਫ਼ਬਾਰੀ ਦੇਖੀ ਗਈ। ਤ੍ਰਿਕੁਟਾ ਪਹਾੜੀ ਖੇਤਰ ਅੱਜ ਸਵੇਰੇ ਬਰਫ਼ ਦੀ ਚਾਦਰ ਨਾਲ ਢਕਿਆ ਹੋਇਆ ਸੀ।'' ਉਨ੍ਹਾਂ ਦੱਸਿਆ ਕਿ ਤ੍ਰਿਕੁਟਾ ਪਹਾੜੀਆਂ 'ਚ ਭੈਰੋਂ ਘਾਟੀ ਅਤੇ ਹਿਮਕੋਟਿ ਅਤੇ ਮੰਦਰ ਤੱਕ ਜਾਣ ਵਾਲੇ ਮਾਰਗ 'ਤੇ ਵੀ ਬਰਫ਼ਬਾਰੀ ਹੋਈ।

ਬਰਫ਼ਬਾਰੀ ਦੇ ਬਾਵਜੂਦ ਮੰਦਰ ਦੀ ਤੀਰਥ ਯਾਤਰਾ ਪ੍ਰਭਾਵਿਤ ਨਹੀਂ ਹੋਈ, ਸੈਂਕੜੇ ਤੀਰਥ ਯਾਤਰੀ ਅੱਜ ਸਵੇਰੇ ਕੱਟੜਾ ਆਧਾਰ ਕੰਪਲੈਕਸ ਤੋਂ ਰਵਾਨਾ ਹੋਈ। ਵੈਸ਼ਣੋ ਦੇਵੀ ਤੋਂ ਇਲਾਵਾ ਮੁਗਲ ਰੋਡ ਸਮੇਤ ਕਿਸ਼ਵਤਵਾੜ, ਡੋਡਾ, ਰਿਆਸੀ, ਰਾਮਬਨ, ਕਠੁਆ, ਰਾਜੌਰੀ ਅਤੇ ਪੁੰਛ ਦੀਆਂ ਪਹਾੜੀਆਂ 'ਤੇ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਲੋਕਾਂ ਨੂੰ ਰਾਜਮਾਰਗਾਂ ਦੇ ਕਿਨਾਰੇ ਸੰਵੇਦਨਸ਼ੀਲ ਸਥਾਨਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੇ ਸੰਭਾਵਿਤ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਪਟਨੀਟਾਪ ਹਿਲ ਰਿਜਾਰਟ ਦੇ ਨੇੜੇ-ਤੇੜੇ ਪਹਾੜੀਆਂ 'ਤੇ ਵੀ ਬਰਫ਼ਬਾਰੀ ਹੋਈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ,''ਮੀਂਹ ਨੇ ਬੇਹੱਦ ਠੰਡ ਦੀ ਸਥਿਤੀ ਖ਼ਤਮ ਕਰ ਦਿੱਤੀ, ਹੈ, ਜਿਸ ਨਾਲ ਨਿਵਾਸੀਆਂ ਨੂੰ ਰਾਹਤ ਮਿਲੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News