ਬਰਫ ਨਾਲ ਢੱਕੀਆਂ ਗਈਆਂ ਮਾਤਾ ਵੈਸ਼ਨੋ ਦੇਵੀ ਦੀਆਂ ਪਹਾੜੀਆਂ
Tuesday, Jan 22, 2019 - 01:36 PM (IST)

ਜੰਮੂ— ਮਾਤਾ ਵੈਸ਼ਨੋ ਦੇਵੀ ਦੀਆਂ ਪਹਾੜੀਆਂ ਇਕ ਵਾਰ ਫਿਰ ਬਰਫ ਦੀ ਸਫੈਦ ਚਾਦਰ ਨਾਲ ਢੱਕੀਆਂ ਗਈਆਂ ਹਨ। ਮੰਗਲਵਾਰ ਦੀ ਸਵੇਰ ਨੂੰ ਤਾਜ਼ਾ ਬਰਫਬਾਰੀ ਤੋਂ ਬਾਅਦ ਤ੍ਰਿਕੁਟਾ ਦੀਆਂ ਪਹਾੜੀਆਂ ਬਰਫ ਨਾਲ ਸਫੈਦ ਹੋ ਗਈਆਂ। ਬਰਫਬਾਰੀ ਨੂੰ ਦੇਖਦੇ ਹੋਏ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਭੈਰੋਂ ਘਾਟੀ ਰੋਪ-ਵੇਅ ਅਤੇ ਕਟੜਾ ਤੋਂ ਭਵਨ ਲਈ ਹੈਲੀਕਾਪਟਰ ਸੇਵਾ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ। ਬਰਫਬਾਰੀ ਦੇ ਬਾਵਜੂਦ ਮਾਤਾ ਦੇ ਦਰਸ਼ਨਾਂ ਲਈ ਭਵਨ ਪੁੱਜੇ ਯਾਤਰੀਆਂ 'ਚ ਕਾਫੀ ਉਤਸ਼ਾਹ ਅਤੇ ਖੁਸ਼ੀ ਦੇਖੀ ਜਾ ਰਹੀ ਹੈ।
ਸ਼ਰਧਾਲੂਆਂ ਵਲੋਂ ਮਾਤਾ ਦੇ ਜੈਕਾਰਿਆਂ ਨਾਲ ਯਾਤਰਾ ਜਾਰੀ ਹੈ। ਬਰਫਬਾਰੀ ਅਤੇ ਠੰਡੀਆਂ ਹਵਾਵਾਂ ਕਾਰਨ ਭਵਨ 'ਤੇ ਕਾਫੀ ਠੰਡ ਹੋ ਗਈ ਹੈ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਵਧਾਨੀ ਨਾਲ ਯਾਤਰਾ ਕਰਨ, ਕਿਉਂਕਿ ਮਾਰਗ 'ਤੇ ਬਰਫ ਅਤੇ ਫਿਸਲਣ ਬਣੀ ਹੋਈ ਹੈ।