ਹਿਮਾਚਲ ''ਚ ਫਿਰ ਸ਼ੁਰੂ ਹੋਈ ਬਰਫਬਾਰੀ
Sunday, Mar 03, 2019 - 12:50 PM (IST)

ਸ਼ਿਮਲਾ-ਚੰਬਾ, ਲਾਹੌਲ, ਸਪਿਤੀ ਅਤੇ ਕੁੱਲੂ 'ਚ ਸ਼ਨੀਵਾਰ ਨੂੰ ਬਰਫਬਾਰੀ ਹੋਈ। ਅੱਜ ਭਾਵ ਐਤਵਾਰ ਨੂੰ ਵੀ ਬਰਫਬਾਰੀ ਅਤੇ ਬਾਰਿਸ਼ ਦਾ ਦੌਰ ਜਾਰੀ ਹੈ। ਉਚਾਈ ਵਾਲੇ ਇਲਾਕਿਆਂ 'ਚ ਬਰਫ ਤੋਂਦੇ ਡਿੱਗਣ ਦੀ ਸੰਭਾਵਨਾ ਹੈ। ਇਸ ਕਰਕੇ ਸੈਲਾਨੀਆਂ ਨੂੰ ਉਚਾਈ ਵਾਲੇ ਖੇਤਰਾਂ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। 4 ਮਾਰਚ ਤੱਕ ਮੈਦਾਨੀ ਖੇਤਰਾਂ 'ਚ ਬਾਰਿਸ਼ ਅਤੇ ਉਚਾਈ ਵਾਲੇ ਖੇਤਰਾਂ 'ਚ ਬਰਫਬਾਰੀ ਦਾ ਉਮੀਦ ਹੈ। ਬਰਫਬਾਰੀ ਦੇ ਕਾਰਨ ਫਿਰ ਠੰਡ ਵੱਧ ਗਈ ਹੈ।
ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਰਫਬਾਰੀ ਦਾ ਦੌਰ ਇੰਝ ਜਾਰੀ ਰਿਹਾ ਤਾਂ ਸਮੱਸਿਆਵਾਂ ਵੱਧ ਸਕਦੀਆਂ ਹਨ।