ਕਿਸ਼ਤਵਾੜ ਤੇ ਡੋਡਾ ਦੀਆਂ ਉਪਰਲੀਆਂ ਚੋਟੀਆਂ ’ਚ ਬਰਫਬਾਰੀ
Friday, Oct 18, 2019 - 10:58 PM (IST)

ਕਿਸ਼ਤਵਾੜ (ਅਜੇ)– ਇਲਾਕੇ ਵਿਚ 24 ਘੰਟਿਆਂ ਤੋਂ ਮੌਸਮ ਦੇ ਬਦਲੇ ਮਿਜ਼ਾਜ ਨੇ ਸਰਦੀਆਂ ਦੀ ਆਮਦ ਦਾ ਸੁਨੇਹਾ ਦੇ ਦਿੱਤਾ ਹੈ। ਰੁਕ-ਰੁਕ ਕੇ ਹੋ ਰਹੀ ਬਰਸਾਤ ਦੇ ਨਾਲ ਹੀ ਡੋਡਾ ਅਤੇ ਕਿਸ਼ਤਵਾੜ ਜ਼ਿਲਿਆਂ ਦੇ ਉਪਰਲੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਹੋਈ ਹੈ, ਜਿਸ ਕਾਰਣ ਤਾਪਮਾਨ ਵੀ ਡਿਗ ਗਿਆ ਹੈ। ਉਥੇ ਅੱਜ ਨੇੜੇ-ਤੇੜੇ ਦੀਆਂ ਉੱਚੀਆਂ ਚੋਟੀਆਂ ’ਤੇ ਬਰਫ ਦੀ ਹਲਕੀ ਜਿਹੀ ਸਫੈਦ ਚਾਦਰ ਸਾਫ ਦਿਖਾਈ ਦੇ ਰਹੀ ਹੈ। ਹਲਕੀ ਬਾਰਿਸ਼ ਨਾਲ ਕੇਸਰ ਦੀ ਫਸਲ ਲਾਉਣ ਵਾਲੇ ਕਿਸਾਨਾਂ ਦੀਆਂ ਉਮੀਦਾਂ ਜਾਗ ਉਠੀਆਂ ਹਨ। ਜਿਨ੍ਹਾਂ ਦੇ ਚਿਹਰੇ ਲੰਮੇ ਸਮੇਂ ਤੋਂ ਚੱਲ ਰਹੇ ਸੋਕੇ ਕਾਰਣ ਉਤਰੇ ਹੋਏ ਸਨ।