ਮਨਾਲੀ ਦੀਆਂ ਚੋਟੀਆਂ ''ਤੇ ਡਿੱਗੇ ਬਰਫ ਦੇ ਤੋਦੇ
Monday, Jul 13, 2020 - 01:30 AM (IST)
ਮਨਾਲੀ, 12 ਜੁਲਾਈ (ਸੋਨੂੰ) : ਮਨਾਲੀ ਤੇ ਲਾਹੌਲ ਦੀਆਂ ਉੱਚੀਆਂ ਚੋਟੀਆਂ 'ਤੇ ਬਰਫ ਦੇ ਤੋਦੇ ਡਿੱਗਣ ਨਾਲ ਠੰਢ ਵੱਧ ਗਈ ਹੈ। ਲਾਹੌਲ ਘਾਟੀ ਸਮੇਤ ਮਨਾਲੀ ਵਿਚ ਵੀ ਲਗਾਤਾਰ ਮੀਂਹ ਜਾਰੀ ਹੈ। ਐਤਵਾਰ ਨੂੰ ਰੋਹਤਾਂਗ ਦਰ੍ਰੇ ਦੀਆਂ ਪਹਾੜੀਆਂ, ਸ਼ਿੰਕੁਲਾ, ਬਾਰਾਲਾਚਾ, ਛੋਟਾ ਤੇ ਵੱਡਾ ਸ਼ੀਘਰੀ ਗਲੇਸ਼ੀਅਰ ਤੇ ਲੇਡੀ ਆਫ ਕੇਲਾਂਗ ਸਮੇਤ ਮਨਾਲੀ ਤੇ ਲਾਹੌਲ ਦੀਆਂ 15 ਹਾਜ਼ਰ ਤੋਂ ਜ਼ਿਆਦਾ ਉਚਾਈਆਂ ਵਾਲੀਆਂ ਪਹਾੜੀਆਂ 'ਤੇ ਬਰਫ ਦੇ ਤੋਦੇ ਡਿੱਗੇ ਹਨ।
ਮਨਾਲੀ ਵਿਚ ਲਗਾਤਾਰ ਪੈ ਰਹੇ ਮੀਂਹ ਨਾਲ ਮਾਲੀ ਖੁਸ਼ ਹਨ। ਦੂਜੇ ਪਾਸੇ, ਲਾਹੌਲ ਘਾਟੀ ਵਿਚ ਮਟਰ ਦਾ ਸੀਜ਼ਨ ਸ਼ੁਰੂ ਹੈ। ਮੀਂਹ ਨਾਲ ਲਾਹੌਲੀ ਕਿਸਾਨਾਂ ਦੀ ਮੁਸ਼ਕਿਲ ਵੱਧ ਗਈ ਹੈ। ਮੀਂਹ ਦੀ ਰਫਤਾਰ ਨਾਲ ਮਨਾਲੀ-ਲੇਹ ਮਾਰਗ 'ਤੇ ਥਾਂ-ਥਾਂ ਮਲਬਾ ਤੇ ਪੱਥਰ ਡਿੱਗਣ ਦਾ ਸਿਲਸਲਾ ਜਾਰੀ ਹੈ ਪਰ ਮਨਾਲੀ-ਲੇਹ, ਮਨਾਲੀ-ਕਾਜ਼ਾ, ਦਾਰਚਾ-ਸ਼ਿੰਕੁਲਾ, ਪਦੁਮ ਤੇ ਤਾਂਦੀ-ਸੰਸਾਰੀ ਮਾਰਗ ਤੇ ਵਾਹਨਾਂ ਦੀ ਆਵਾਜਾਈ ਸੁਚਾਰੂ ਹੈ।