ਮੁਗਲ ਰੋਡ ਤੋਂ ਬਰਫ ਹਟਾਉਣ ਦਾ ਕੰਮ ਜਾਰੀ, ਆਵਾਜਾਈ ਪ੍ਰਭਾਵਿਤ

Sunday, Mar 25, 2018 - 10:00 AM (IST)

ਜੰਮੂ— ਕਸ਼ਮੀਰ ਅਤੇ ਜੰਮੂ ਨੂੰ ਆਪਸ 'ਚ ਜੋੜਨ ਵਾਲਾ ਇਤਿਹਾਸਕ ਮੁਗਲ ਮਾਰਗ ਰੋਡ ਨੂੰ ਫਿਰ ਤੋਂ ਖੋਲਣ ਦੀ ਤਿਆਰੀ ਜੋਰਾਂ ਨਾਲ ਚਲ ਰਹੀ ਹੈ। ਦਸੰਬਰ 'ਚ ਭਾਰੀ ਬਰਫ਼ਬਾਰੀ ਤੋਂ ਬਾਅਦ ਮੁਗਲ ਰੋਡ ਬੰਦ ਕਰਕੇ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਨਾਲ ਹੀ ਫਿਰ ਤੋਂ ਆਵਾਜਾਈ ਸ਼ੁਰੂ ਕਰਨ ਲਈ ਪੀ.ਡਬਲਯੂ.ਡੀ. ਦਾ ਮਕੈਨੀਕਲ ਵਿਭਾਗ ਜੋਰਾਂ ਨਾਲ ਕੰਮ ਕਰ ਰਿਹਾ ਹੈ। ਇਹ ਮੁਗਲ ਰੋਡ ਪੁੰਛ ਰਾਜੌਰੀ ਨਾਲ ਸ਼ੋਪੀਆਂ ਨਾਲ ਵੀ ਸੰਪਰਕ ਬਣਾਉਂਦਾ ਹੈ। 
ਵਿਭਾਗ ਅਨੁਸਾਰ ਜਲਦੀ ਹੀ ਇਸ ਮਾਰਗ ਨੂੰ ਫਿਰ ਤੋਂ ਖੋਲ ਦਿੱਤਾ ਜਾਵੇਗਾ। ਜੇ.ਸੀ.ਬੀ. ਅਤੇ ਸਨੋਅ ਕਟਰ ਮਸ਼ੀਨ ਲਗਾਤਾਰ ਕੰਮ 'ਤੇ ਲੱਗੀਆਂ ਹੋਈਆਂ ਹਨ। ਨਾਲ ਹੀ ਬਰਫ਼ ਹਟਾਉਣ ਦੇ ਕੰਮ 'ਚ ਵਿਭਾਗ ਦੇ ਦਰਜਨ ਭਰ ਕਰਮਚਾਰੀ ਵੀ ਡਿਊਟੀ ਦੇ ਰਿਹਾ ਹੈ। ਅਜੇ ਵੀ ਰੁਕ-ਰੁਕ ਕੇ ਬਰਫ਼ਬਾਰੀ ਹੋਣ ਕਰਕੇ ਮੁਸ਼ਕਿਲਾਂ ਆ ਰਹੀਆਂ ਹਨ।


Related News