ਘਰ ''ਚ ਝਾਕਣਾ ਲੜਕੀ ਨੂੰ ਪੈ ਗਿਆ ਭਾਰੀ, ਮਿਲੀ ਅਜਿਹੀ ਸਜ਼ਾ ਕਿ...(ਵੀਡੀਓ)

08/28/2015 5:10:19 PM

ਬਹਿਰੋੜ- ਬਹਿਰੋੜ ਦੇ ਸ਼ਕਤੀ ਵਿਹਾਰ ਕਾਲੋਨੀ ''ਚ ਵੀਰਵਾਰ ਦੁਪਹਿਰ ਇਕ ਲੜਕੀ ਨੂੰ ਘਰ ''ਚ ਝਾਕਦੇ ਹੋਏ ਦੇਖ ਕੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਚੋਰ ਸਮਝ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਲੜਕੀ ਰੋ-ਰੋ ਕੇ ਲੋਕਾਂ ਨੂੰ ਉਸ ਨੂੰ ਛੱਡਣ ਦੀ ਗੱਲ ਕਹਿ ਰਹੀ ਸੀ। ਸੂਚਨਾ ਦੇ ਡੇਢ ਘੰਟੇ ਬਾਅਦ ਵੀ ਜਦੋਂ ਪੁਲਸ ਨਹੀਂ ਪਹੁੰਚੀ ਤਾਂ ਲੋਕਾਂ ਨੇ ਪੁਲਸ ਦੇ ਖਿਲਾਫ ਰੋਸ ਜਤਾ ਕੇ ਲੜਕੀ ਨੂੰ ਛੱਡ ਦਿੱਤਾ। ਉਸ ਨੇ ਦੱਸਿਆ ਕਿ ਉਹ ਕੋਲਕਾਤਾ ਤੋਂ ਹੈ ਅਤੇ ਉਂਝ ਹੀ ਘੁੰਮ ਰਹੀ ਸੀ। ਕਾਫੀ ਦੇਰ ਬਾਅਦ ਪੁਲਸ ਪਹੁੰਚੀ ਤਾਂ ਲੋਕਾਂ ਨੇ ਪੁਲਸ ਨੂੰ ਖਰੀਆਂ-ਖਰੀਆਂ ਸੁਣਾਈਆਂ। ਲੋਕਾਂ ਨੇ ਲਾਪਰਵਾਹ ਪੁਲਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਅਜੇ ਤੱਕ ਉਸ ਲੜਕੀ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਉਂ ਅਤੇ ਕਿਸ ਲਈ ਆਈ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News