ਰਵਨੀਤ ਬਿੱਟੂ ਨੇ ਸੰਸਦ ''ਚ ਚੁੱਕਿਆ ਪ੍ਰਸਾਦ ਨੂੰ ਖੋਜੀ ਕੁੱਤਿਆਂ ਤੋਂ ਸੁੰਘਾਉਣ ਦਾ ਮੁੱਦਾ

12/11/2019 5:31:56 PM

ਨਵੀਂ ਦਿੱਲੀ (ਭਾਸ਼ਾ)—  ਲੋਕ ਸਭਾ 'ਚ ਬੁੱਧਵਾਰ ਭਾਵ ਅੱਜ ਸ੍ਰੀ ਕਰਤਾਰਪੁਰ ਸਾਹਿਬ ਤੋਂ ਵਾਪਸ ਪਰਤਣ ਵਾਲੇ ਸ਼ਰਧਾਲੂਆਂ ਦੇ ਪ੍ਰਸਾਦ ਨੂੰ ਸੁਰੱਖਿਆ ਜਾਂਚ ਤਹਿਤ ਖੋਜੀ ਕੁੱਤਿਆਂ ਤੋਂ ਸੁੰਘਵਾਇਆ ਜਾਂਦਾ ਹੈ, ਇਸ ਮੁੱਦੇ ਨੂੰ ਚੁੱਕਿਆ ਗਿਆ। ਇਹ ਮੁੱਦਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਚੁੱਕਿਆ। ਬਿੱਟੂ ਨੇ ਸਦਨ 'ਚ ਸਿਫਰ ਕਾਲ (ਜ਼ੀਰੋ ਆਵਰ) ਦੌਰਾਨ ਇਹ ਮੁੱਦਾ ਚੁੱਕਿਆ ਅਤੇ ਕਿਹਾ ਕਿ ਇਸ 'ਤੇ ਰੋਕ ਲੱਗਣੀ ਚਾਹੀਦੀ ਹੈ।

PunjabKesari

ਰਵਨੀਤ ਬਿੱਟੂ ਨੇ ਕਿਹਾ ਕਿ ਕਰਤਾਰਪੁਰ ਤੋਂ ਵਾਪਸ ਆਉਣ ਵਾਲਿਆਂ ਦੇ ਪ੍ਰਸਾਦ ਨੂੰ ਖੋਜੀ ਕੁੱਤੇ ਸੁੰਘਦੇ ਹਨ। ਸੁਰੱਖਿਆ ਜਾਂਚ ਜ਼ਰੂਰੀ ਹੈ ਪਰ ਪ੍ਰਸਾਦ ਨੂੰ ਇਸ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਸਰਕਾਰ ਨੇ ਬਹੁਤ ਚੰਗਾ ਕਦਮ ਚੁੱਕਿਆ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਉੱਥੋਂ ਪਰਤਣ ਵਾਲੇ ਸ਼ਰਧਾਲੂ ਸਾਡੀ ਸਰਕਾਰ ਦੀ ਬਜਾਏ ਪਾਕਿਸਤਾਨ ਦੀ ਤਾਰੀਫ ਕਰਦੇ ਹਨ।


Tanu

Content Editor

Related News