ਲੜਕੀ ਦੇ ਗਲ ਨਾਲ 3 ਘੰਟੇ ਤੱਕ ਲਿਪਟਿਆ ਰਿਹਾ ਸੱਪ, ਲੋਕਾਂ ਨੇ ਕੀਤੀ ਪੂਜਾ(ਦੇਖੋ ਤਸਵੀਰਾਂ)

10/27/2016 1:10:01 PM

ਕਾਨਪੁਰ— ਯੂ.ਪੀ. ਦੇ ਕਾਨਪੁਰ ''ਚ ਹੈਰਾਨ ਕਰ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਲੜਕੀ ਨਾਲ 3 ਘੰਟੇ ਤੱਕ ਸੱਪ ਲਿਪਟਿਆ ਰਿਹਾ ਪਰ ਲੜਕੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆਾ। ਇਸ ਦ੍ਰਿਸ਼ ਨੂੰ ਜਿਸ ਕਿਸੇ ਨੇ ਵੀ ਦੇਖਿਆ, ਦੰਗ ਰਹਿ ਗਿਆ। ਇਹ ਘਟਨਾ ਪਤਾਰਾ ਬਲਾਕ ਦੇ ਅਰਖੈਯਾ ਪਿੰਡ ''ਚ ਰਹਿਣ ਵਾਲੇ ਸ਼ਰਵਣ ਕੁਮਾਰ ਦੇ ਘਰ ਦੀ ਹੈ। ਉਨ੍ਹਾਂ ਦੀ ਧੀ ਖੁਸ਼ਬੂ ''ਤੇ ਦੈਵੀ ਸ਼ਕਤੀ ਦਾ ਸਾਇਆ ਹੈ, ਅਜਿਹਾ ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ। ਲੜਕੀ ਆਪਦੇ ਪਰਿਵਾਰ ਵਾਲਿਆਂ ਨਾਲ ਪਿੰਡ ਦੇ ਬਾਹਰ ਹਰ ਪੂਰਨਮਾਸ਼ੀ ਨੂੰ ਪਿੱਪਲ ਦੇ ਰੁੱਖ ਹੇਠ ਗੱਦੀ ਲਗਾ ਕੇ ਬੈਠਦੀ ਸੀ ਜਿਥੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਸੋਮਵਾਰ ਦੁਪਹਿਰ ਨੂੰ ਖੁਸ਼ਬੂ ਘਰ ਦੇ ਬਾਹਰ ਵਰਾਂਡੇ ''ਚ ਚਾਦਰ ਲੈ ਕੇ ਲੰਮੀ ਪਈ ਹੋਈ ਸੀ। ਜਿਸ ਤਰ੍ਹਾਂ ਹੀ ਉਸ ਦੀ ਚਾਚੀ ਰਾਣੀ ਨੇ ਖੁਸ਼ਬੂ ਨੂੰ ਜਗਾਉਣ ਲਈ ਚਾਦਰ ਚੁੱਕੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਖੁਸ਼ਬੂ ਦੇ ਗਲ ''ਚ ਸੱਪ ਲਿਪਟਿਆ ਹੋਇਆ ਸੀ। ਖੁਸ਼ਬੂ ਆਪਣੇ ਹੋਸ਼ ਹਵਾਸ ਨਹੀਂ ਸੀ। ਦੇਖਦੇ ਹੀ ਦੇਖਦੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋਣ ਲੱਗੀ। ਸੱਪ ਫ਼ਨ ਚੁੱਕ ਕੇ ਗਲ ਨਾਲ ਕਾਫੀ ਦੇਰ ਤੱਕ ਲਿਪਟਿਆ ਰਿਹ। ਪਿੰਡ ਵਾਸੀ ਭਗਵਾਨ ਸ਼ਿਵ ਦਾ ਰੂਪ ਮੰਨ ਕੇ ਮਨੋਕਾਮਨਾ ਮੰਗਣ ਲੱਗੇ। ਸਾਰੇ ਉਸ ਨੂੰ ਨਾਗ ਦੇਵੀ ਕਹਿ ਕੇ ਪੂਜਣ ਲੱਗੇ। ਇਥੇ ਇਹ ਸਭ 3 ਘੰਟਿਆਂ ਤੱਕ ਚੱਲਦਾ ਰਿਹਾ। ਕਿਸੇ ਤਰ੍ਹਾਂ ਜਦੋਂ ਸੱਪ ਆਪਣੇ ਆਪ ਗਲ ''ਚੋਂ ਹੇਠਾਂ ਉੱਤਰ ਕੇ ਚਲਾ ਗਿਆ ਤਾਂ ਉਦੋਂ ਉਹ ਲੜਕੀ ਸਾਧਾਰਨ ਹੋ ਗਈ। ਖੁਸ਼ਬੂ ਦੇ ਪਿਤਾ ਮੁਤਾਬਕ ਸੋਮਵਾਰ ਦਾ ਦਿਨ ਸੀ ਅਤੇ ਇਹ ਭਗਵਾਨ ਸ਼ਿਵ ਦਾ  ਆਸ਼ੀਰਵਾਦ ਸੀ ਜੋ ਧੀ ਦੇ ਗਲ ''ਚ 3 ਘੰਟੇ ਤੱਕ ਸੱਪ ਲਿਪਟਿਆ ਰਿਹਾ ਅਤੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਧੀ ''ਤੇ ਭਗਵਾਨ ਸ਼ੰਕਰ ਅਤੇ ਨਾਗ ਦੇਵੀ ਦਾ ਸਾਇਆ ਹੈ।


Related News