ਪ੍ਰਯਾਗਰਾਜ ’ਚ 10 ਕੱਛੂਆਂ ਸਣੇ 2 ਸਮੱਗਲਰ ਗ੍ਰਿਫਤਾਰ

Friday, Sep 27, 2024 - 09:22 PM (IST)

ਪ੍ਰਯਾਗਰਾਜ ’ਚ 10 ਕੱਛੂਆਂ ਸਣੇ 2 ਸਮੱਗਲਰ ਗ੍ਰਿਫਤਾਰ

ਪ੍ਰਯਾਗਰਾਜ, (ਭਾਸ਼ਾ)– ਰੇਲਵੇ ਪੁਲਸ ਨੇ ਪ੍ਰਯਾਗਰਾਜ ਜੰਕਸ਼ਨ ਦੇ ਪਲੇਟਫਾਰਮ ਨੰਬਰ 4 ਤੋਂ 2 ਝੌਲਿਆਂ ਵਿਚ ਰੱਖੇ ਗਏ 10 ਕੱਛੂਏ ਬਰਾਮਦ ਕਰ ਕੇ ਉਨ੍ਹਾਂ ਦੀ ਸਮੱਗਲਿੰਗ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਸੁਪਰਡੈਂਟ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਰੇਲਵੇ ਪੁਲਸ ਦੇ ਕਰਮਚਾਰੀ ਵੀਰਵਾਰ ਨੂੰ ਪ੍ਰਯਾਗਰਾਜ ਜੰਕਸ਼ਨ ’ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ 2 ਸ਼ੱਕੀ ਵਿਅਕਤੀ ਦਿਸੇ, ਜਿਨ੍ਹਾਂ ਕੋਲੋਂ ਪੁੱਛਗਿੱਛ ’ਤੇ ਉਨ੍ਹਾਂ ਕੋਲੋਂ 2 ਝੌਲਿਆਂ ਵਿਚੋਂ 10 ਕੱਛੂਏ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਮੇਠੀ ਦੇ ਰਹਿਣ ਵਾਲੇ ਗੁੱਡੂ ਅਤੇ ਆਕਾਸ਼ ਵਜੋਂ ਹੋਈ ਹੈ। ਇਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੰਗਲਾਤ ਵਿਭਾਗ ਦੇ ਦਾਰੋਗਾ ਨੂੰ ਸੌਂਪ ਦਿੱਤਾ ਗਿਆ। ਪੁਲਸ ਦੀ ਪੁੱਛਗਿੱਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਸੁਲਤਾਨਪੁਰ ਵਿਚ ਇਕ ਵਿਅਕਤੀ ਨੇ ਇਹ ਕੱਛੂਏ ਸੌਂਪੇ ਸਨ ਅਤੇ ਬਿਹਾਰ ਦੇ ਭ ਾਗਲਪੁਰ ਪਹੁੰਚਾਉਣ ਲਈ ਕਿਹਾ ਸੀ। ਇਸ ਕੰਮ ਬਦਲੇ ਉਨ੍ਹਾਂ ਨੂੰ 1500-1500 ਰੁਪਏ ਦਿੱਤੇ ਗਏ ਸਨ।


author

Rakesh

Content Editor

Related News