ਕਸ਼ਮੀਰ ''ਚ 5 ਮਹੀਨੇ ਬਾਅਦ ਸ਼ੁਰੂ ਹੋਵੇਗੀ SMS ਸੇਵਾ, ਸਰਕਾਰੀ ਹਸਪਤਾਲਾਂ ''ਚ ਚੱਲੇਗਾ ਇੰਟਰਨੈੱਟ
Tuesday, Dec 31, 2019 - 07:07 PM (IST)

ਸ਼੍ਰੀਨਗਰ — ਜੰਮੂ-ਕਸ਼ਮੀਰ 'ਚ ਕਰੀਬ ਪੰਜ ਮਹੀਨੇ 'ਚ ਬੰਦ ਮੋਬਾਇਲ ਐੱਸ.ਐੱਮ.ਐੱਸ. ਸੇਵਾ ਨੂੰ ਮੁੜ ਬਹਾਲ ਹੋਣ ਵਾਲੀ ਹੈ। ਜੰਮੂ ਕਸ਼ਮੀਰ ਦੇ ਪ੍ਰਧਾਨ ਸਕੱਤਰ ਕੰਸਲ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਰੇ ਸਰਕਾਰੀ ਦਫਤਰਾਂ 'ਚ ਬ੍ਰਾਡਬੈਂਡ ਸੁਵਿਧਾ ਅਤੇ ਐੱਸ.ਐੱਮ.ਐੱਸ. ਚਾਲੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ 31 ਦਸੰਬਰ ਦੀ ਅੱਧੀ ਰਾਤ ਨੂੰ ਸਾਰੇ ਸਰਕਾਰੀ ਹਸਪਤਾਲਾਂ 'ਚ ਇੰਟਰਨੈੱਟ ਸੇਵਾ, ਸਾਰੇ ਮੋਬਾਇਲ ਫੋਨ 'ਤੇ ਐੱਸ.ਐੱਮ.ਐੱਸ. ਸੇਵਾਵਾਂ ਬਹਾਲ ਹੋ ਜਾਣਗੀਆਂ।