ਬੱਚਿਆਂ ਨਾਲ ਜੁੜੀਆਂ ਅਸ਼ਲੀਲ ਵੈੱਬਸਾਈਟਾਂ ''ਤੇ ਕੱਸੀ ਗਈ ਨਕੇਲ : ਸਮਰਿਤੀ

Thursday, Nov 28, 2019 - 01:58 PM (IST)

ਬੱਚਿਆਂ ਨਾਲ ਜੁੜੀਆਂ ਅਸ਼ਲੀਲ ਵੈੱਬਸਾਈਟਾਂ ''ਤੇ ਕੱਸੀ ਗਈ ਨਕੇਲ : ਸਮਰਿਤੀ

ਨਵੀਂ ਦਿੱਲੀ (ਭਾਸ਼ਾ)— ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਈਰਾਨੀ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਬੱਚਿਆਂ ਨਾਲ ਜੁੜੀਆਂ ਅਸ਼ਲੀਲ ਸਮੱਗਰੀ ਵਾਲੀਆਂ ਕਰੀਬ 377 ਵੈੱਬਸਾਈਟਾਂ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਬਾਲ ਸ਼ੋਸ਼ਣ ਦੇ ਸੰਬੰਧ 'ਚ 50 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਰਾਜ ਸਭਾ 'ਚ ਸਿਫਰ ਕਾਲ ਦੌਰਾਨ ਅੰਨਾਦਰਮੁਕ ਦੇ ਸੰਸਦ ਮੈਂਬਰ ਵਿਜਿਲਾ ਸੱਤਿਆਨੰਦ ਵਲੋਂ ਇੰਟਰਨੈੱਟ 'ਤੇ ਬੱਚਿਆਂ ਨਾਲ ਜੁੜੀਆਂ ਅਸ਼ਲੀਲ ਸਮੱਗਰੀ ਦਾ ਮੁੱਦਾ ਚੁੱਕਿਆ ਗਿਆ। ਜਿਸ 'ਤੇ ਸਮਰਿਤੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਦੀ ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ, ਤਾਂ ਕਿ ਕਾਰਵਾਈ ਕੀਤੀ ਜਾ ਸਕੇ।

ਦਰਅਸਲ ਵਿਜਿਲਾ ਨੇ ਕਿਹਾ ਸੀ ਕਿ ਮੋਬਾਇਲ ਫੋਨ ਅਤੇ ਇੰਟਰਨੈੱਟ 'ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਤਕ ਆਸਾਨੀ ਨਾਲ ਪਹੁੰਚ ਹੋਣ ਦੀ ਵਜ੍ਹਾ ਕਰ ਕੇ ਬਾਲ ਯੌਨ ਸ਼ੋਸ਼ਣ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਅਜਿਹੀ ਸਮੱਗਰੀ ਦੀ ਭਰਮਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰ ਦਿਨ ਬੱਚੀਆਂ ਦੇ ਯੌਨ ਸ਼ੋਸ਼ਣ ਦੀਆਂ ਖਬਰਾਂ ਆਉਂਦੀਆਂ ਹਨ। ਇਸ 'ਤੇ ਦਖਲ ਅੰਦਾਜ਼ੀ ਕਰਦੇ ਹੋਏ ਸਮਰਿਤੀ ਨੇ ਕਿਹਾ ਕਿ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਵਾਲੀ ਕਰੀਬ 377 ਵੈੱਬਸਾਈਟਾਂ ਨੂੰ ਹਟਾ ਦਿੱਤਾ ਗਿਆ ਹੈ।


author

Tanu

Content Editor

Related News