ਸਮ੍ਰਿਤੀ ਈਰਾਨੀ ਦਾ ਸਿਆਸੀ ਕੱਦ ਹੋਰ ਘਟਿਆ, ਨੀਤੀ ਆਯੋਗ ਤੋਂ ਵੀ ਹੋਈ ਛੁੱਟੀ

Monday, Jun 11, 2018 - 03:45 AM (IST)

ਸਮ੍ਰਿਤੀ ਈਰਾਨੀ ਦਾ ਸਿਆਸੀ ਕੱਦ ਹੋਰ ਘਟਿਆ, ਨੀਤੀ ਆਯੋਗ ਤੋਂ ਵੀ ਹੋਈ ਛੁੱਟੀ

ਨਵੀਂ ਦਿੱਲੀ—ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਖੋਹੇ ਜਾਣ ਪਿੱਛੋਂ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ ਇਕ ਹੋਰ ਝਟਕਾ ਲੱਗਾ ਹੈ। ਉਨ੍ਹਾਂ ਦਾ ਸਿਆਸੀ ਕੱਦ ਹੋਰ ਛੋਟਾ ਹੋ  ਗਿਆ ਹੈ। ਸਮ੍ਰਿਤੀ ਨੂੰ ਨੀਤੀ ਆਯੋਗ ਵਿਚ ਵਿਸ਼ੇਸ਼ ਸੱਦੇ ਮੈਂਬਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਪ੍ਰਕਾਸ਼ ਜਾਵਡੇਕਰ ਨੂੰ ਨਿਯੁਕਤ ਕੀਤਾ ਗਿਆ ਹੈ। ਸਮ੍ਰਿਤੀ ਈਰਾਨੀ ਜਦੋਂ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਬਣੀ ਸੀ ਤਾਂ ਉਦੋਂ ਤੋਂ ਉਹ ਨੀਤੀ ਆਯੋਗ ਦੀ ਮੈਂਬਰ ਸੀ। ਉਨ੍ਹਾਂ ਦਾ ਮੰਤਰਾਲਾ  ਬਦਲੇ ਜਾਣ ਦੇ ਬਾਵਜੂਦ ਨੀਤੀ ਆਯੋਗ ਵਿਚ ਵਿਸ਼ੇਸ਼ ਸੱਦੇ ਮੈਂਬਰ ਵਜੋਂ ਉਨ੍ਹਾਂ ਦਾ ਅਹੁਦਾ ਕਾਇਮ ਸੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੀ ਸਮ੍ਰਿਤੀ ਇਰਾਨੀ ਕੋਲੋਂ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਲੈ ਕੇ ਰਾਜਵਰਧਨ ਸਿੰਘ ਰਾਠੌਰ ਨੂੰ ਦਿੱਤਾ ਗਿਆ ਸੀ। ਇਸ ਸਮੇਂ ਸਮ੍ਰਿਤੀ ਕੋਲ ਸਿਰਫ  ਕੱਪੜਾ ਮੰਤਰਾਲਾ ਹੀ ਰਹਿ ਗਿਆ ਹੈ।


Related News