ਅਗਲੀਆਂ ਲੋਕ ਸਭਾ ਚੋਣਾਂ ''ਚ ਰਾਏਬਰੇਲੀ ਤੋਂ ਵੀ ਹੋਵੇਗੀ ਗਾਂਧੀ ਪਰਿਵਾਰ ਦੀ ਵਿਦਾਈ : ਸਮਰਿਤੀ ਇਰਾਨੀ
Saturday, Dec 26, 2020 - 04:56 PM (IST)
ਅਮੇਠੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਰਾਏਬਰੇਲੀ ਤੋਂ ਵੀ ਗਾਂਧੀ ਪਰਿਵਾਰ ਦੀ ਵਿਦਾਈ ਹੋ ਜਾਵੇਗੀ। ਆਪਣੇ ਸੰਸਦੀ ਖੇਤਰ ਅਮੇਠੀ ਦੇ ਤਿੰਨ ਦਿਨਾ ਦੌਰੇ 'ਤੇ ਆਈ ਇਰਾਨੀ ਨੇ ਅੱਜ ਦੂਜੇ ਦਿਨ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਨਾਲ ਨਵੋਦਿਆ ਸਕੂਲ, ਗੌਰੀਗੰਜ 'ਚ 79.59 ਕਰੋੜ ਰੁਪਏ ਲਾਗਤ ਦੇ 67 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਰਾਨੀ ਨੇ ਇਸ ਮੌਕੇ ਕਿਹਾ,''ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਦੇਸ਼ 'ਚ ਭਰਮ ਫੈਲਾ ਰਹੇ ਹਨ, ਝੂਠਾ ਪ੍ਰਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀ ਆਯੂਸ਼ਮਾਨ ਭਾਰਤ ਯੋਜਨਾ, ਜੰਮੂ ਦੇ ਲੋਕਾਂ ਨੂੰ ਮਿਲਣਗੇ ਇਹ ਫ਼ਾਇਦੇ
ਉਨ੍ਹਾਂ ਨੇ ਸਾਬਕਾ ਪ੍ਰਧਾਨ 'ਤੇ ਕਿਸਾਨਾਂ ਦੀ ਜ਼ਮੀਨ ਹੜਪਣ ਅਤੇ ਉਨ੍ਹਾਂ ਦਾ ਹੱਕ ਖੋਹਣ ਦਾ ਦੋਸ਼ਲਗਾਉਂਦੇ ਹੋਏ ਕਿਹਾ ਕਿ ਸੋਨੇ ਦੇ ਮਹਿਲ 'ਚ ਰਹਿਣ ਵਾਲੇ ਕਿਸਾਨਾਂ ਦਾ ਦਰਜ ਕਿਵੇਂ ਸਮਝਣਗੇ। ਇਰਾਨੀ ਨੇ ਕਿਹਾ ਕਿ ਅਮੇਠੀ ਤੋਂ ਗਾਂਧੀ ਪਰਿਵਾਰ ਦੀ ਵਿਦਾਈ ਹੋ ਚੁਕੀ ਹੈ ਅਤੇ 2024 'ਚ ਰਾਏਬਰੇਲੀ 'ਚ ਵੀ ਉਸ ਦੀ ਵਿਦਾਈ ਹੋ ਜਾਵੇਗੀ। ਦੱਸਣਯੋਗ ਹੈ ਕਿ ਰਾਏਬਰੇਲੀ ਲੋਕ ਸਭਾ ਚੋਣ ਖੇਤਰ ਦਾ ਪ੍ਰਤੀਨਿਧੀਤੱਵ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰਦੀ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ
ਇਰਾਨੀ ਨੇ ਕਿਹਾ,''ਗਾਂਧੀ ਪਰਿਵਾਰ ਨਾਲ ਕਿਸੇ ਆਮ ਘਰ ਦੀ ਜਨਾਨੀ ਲਈ ਲੜਨਾ ਸੌਖਾ ਨਹੀਂ ਸੀ। ਮੈਂ ਬਹੁਤ ਅਪਮਾਨ ਝੱਲਿਆ ਹੈ ਅਤੇ ਗਾਲ੍ਹਾਂ ਸੁਣੀਆਂ ਹਨ ਪਰ ਜਨਤਾ ਦੇ ਪਿਆਰ ਨਾਲ ਅੱਜ ਮੈਂ ਇੱਥੇ ਸੰਸਦ ਮੈਂਬਰ ਦੇ ਰੂਪ 'ਚ ਖੜ੍ਹੀ ਹਾਂ।'' ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਅਮੇਠੀ ਸੀਟ ਤੋਂ ਹਾਰ ਚੁਕੀ ਇਰਾਨੀ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੂੰ ਇਸ ਸੀਟ ਤੋਂ ਹਰਾਇਆ ਸੀ। ਇਰਾਨੀ ਨੇ ਦੋਸ਼ ਲਗਾਇਆ ਕਿ ਗਾਂਧੀ ਪਰਿਵਾਰ ਅਤੇ ਰਾਹੁਲ ਗਾਂਧੀ ਨੇ ਜਾਣਬੁੱਝ ਕੇ ਅਮੇਠੀ 'ਚ ਕਿਸਾਨਾਂਅਤੇ ਗਰੀਬਾਂ ਨੂੰ ਹੋਰ ਵੱਧ ਗਰੀਬੀ ਵੱਲ ਧੱਕਣ ਦਾ ਕੰਮ ਕੀਤਾ ਤਾਂ ਕਿ ਉਨ੍ਹਾਂ ਦੀ ਰਾਜਨੀਤੀ ਇੱਥੇ ਚੱਲਦੀ ਰਹੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ