ਭਾਰਤ ਮਾਤਾ ਦੇ ਕਤਲ ਦੀ ਗੱਲ 'ਤੇ ਵਜਾਈਆਂ ਗਈਆਂ ਤਾੜੀਆਂ, ਰਾਹੁਲ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਇਰਾਨੀ
Wednesday, Aug 09, 2023 - 01:43 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ 'ਤੇ ਪਲਟਵਾਰ ਕਰਦੇ ਹੋਏ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ 1984 ਸਿੱਖ ਵਿਰੋਧੀ ਦੰਗਿਆਂ ਅਤੇ ਕਸ਼ਮੀਰ 'ਚ ਅਸ਼ਾਂਤੀ ਤੇ ਕਸ਼ਮੀਰੀ ਪੰਡਿਤਾਂ 'ਤੇ ਅੱਤਿਆਚਾਰ ਦਾ ਮੁੱਦਾ ਚੁੱਕਿਆ। ਸਮ੍ਰਿਤੀ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਖੂਨ ਨਾਲ ਸੰਨਿਆ ਹੈ ਅਤੇ ਵਿਰੋਧੀ ਧਿਰ ਨੂੰ ਮਹਿਲਾ ਸੁਰੱਖਿਆ, ਗਰੀਬ ਕਲਿਆਣ, ਨੌਜਵਾਨਾਂ ਦੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਨਾਲ ਕੋਈ ਮਤਲਬ ਨਹੀਂ ਹੈ। ਲੋਕ ਸਭਾ 'ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ 'ਤੇ ਚਰਚਾ 'ਚ ਦਖ਼ਲਅੰਦਾਜੀ ਕਰਦੇ ਹੋਏ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੂਰੇ ਦੇਸ਼ ਨੇ ਦੇਖਿਆ ਕਿ ਰਾਹੁਲ ਗਾਂਧੀ ਨੇ ਭਾਰਤ ਮਾਤਾ ਦੇ ਕਤਲ ਦੀ ਗੱਲ ਕੀਤੀ ਅਤੇ ਕਾਂਗਰਸ ਦੇ ਲੋਕ ਇੱਥੇ ਮੇਜ਼ ਥਪਥਪਾ ਰਹੇ ਸਨ, ਸੰਸਦੀ ਇਤਿਹਾਸ 'ਚ ਅਜਿਹਾ ਕਦੇ ਨਹੀਂ ਹੋਇਆ। ਵਿਰੋਧੀ ਮੈਂਬਰਾਂ ਦੀ ਟੋਕ ਦਰਮਿਆਨ ਇਰਾਨੀ ਨੇ ਕੇਂਦਰ 'ਚ ਕਾਂਗਰਸ ਦੀ ਸਰਕਾਰ ਦੇ ਸਮੇਂ ਹੋਏ 1984 ਸਿੱਖ ਵਿਰੋਧੀ ਦੰਗਿਆ ਅਤੇ ਕਸ਼ਮੀਰ 'ਚ ਅਸ਼ਾਂਤੀ ਅਤੇ ਕਸ਼ਮੀਰੀ ਪੰਡਿਤਾਂ 'ਤੇ ਹੋਏ ਅੱਤਿਆਚਾਰ, ਐਮਰਜੈਂਸੀ ਦੇ ਮੁੱਦੇ ਚੁੱਕੇ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਿਆ।
ਇਹ ਵੀ ਪੜ੍ਹੋ : ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਬੋਲੇ ਰਾਹੁਲ ਗਾਂਧੀ- 'ਮਣੀਪੁਰ 'ਚ ਹੋਇਆ ਭਾਰਤ ਮਾਤਾ ਦਾ ਕਤਲ'
ਸਮ੍ਰਿਤੀ ਇਰਾਨੀ ਨੇ ਲੋਕ ਸਭਾ 'ਚ ਰਾਹੁਲ ਗਾਂਧੀ ਦੇ ਇਕ ਬਿਆਨ ਦੇ ਜਵਾਬ 'ਚ ਕਿਹਾ,''ਮਣੀਪੁਰ ਖੰਡਿਤ ਨਹੀਂ ਹੈ, ਇਹ ਭਾਰਤ ਦਾ ਅਭਿੰਨ ਹਿੱਸਾ ਹੈ।'' ਇਰਾਨੀ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾ ਸਿੱਖਾਂ ਲਈ ਇਨਸਾਫ਼ ਕੀਤਾ, ਨਾ ਹੀ ਨੌਜਵਾਨਾਂ, ਕਿਸਾਨਾਂ ਦੇ ਹਿੱਤਾਂ ਦੀ ਚਿੰਤਾ ਕੀਤੀ ਅਤੇ ਨਾ ਹੀ ਔਰਤਾਂ ਦੀ ਸੁਰੱਖਿਆ 'ਤੇ ਧਿਆਨ ਦਿੱਤਾ। ਇਰਾਨੀ ਨੇ ਕਿਹਾ,''ਅਜਿਹੇ 'ਚ ਜੋ ਦੇਸ਼ ਦੇ ਲੋਕਾਂ, ਔਰਤਾਂ, ਗਰੀਬਾਂ ਅਤੇ ਨੌਜਵਾਨਾਂ ਦੀ ਗੱਲ ਕਰ ਰਿਹਾ ਹੈ, ਉਸ 'ਤੇ ਦੇਸ਼ ਮੁੜ ਭਰੋਸਾ ਕਰੇਗਾ। 2024 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ ਬਣੇਗੀ।'' ਉਨ੍ਹਾਂ ਕਿਹਾ,''ਦੇਸ਼ ਕਦੇ ਵੀ ਉਨ੍ਹਾਂ ਦੀ (ਰਾਹੁਲ ਗਾਂਧੀ) ਮਾਤਾ ਜੀ ਦੇ ਹੱਥਾਂ 'ਚ ਦੇਸ਼ ਦੀ ਤਿਜ਼ੋਰੀ ਦੀ ਚਾਬੀ ਨਹੀਂ ਦੇਵੇਗਾ।'' ਸਮ੍ਰਿਤੀ ਨੇ ਇਹ ਦਾਅਵਾ ਵੀ ਕੀਤਾ ਕਿ ਰਾਹੁਲ ਗਾਂਧੀ ਨੇ ਸਦਨ ਤੋਂ ਜਾਂਦੇ ਹੋਏ ਗਲਤ ਰਵੱਈਆ ਦਰਸਾਇਆ ਹੈ ਅਤੇ ਅਜਿਹਾ ਆਚਰਨ ਸੰਸਦ 'ਚ ਕਦੇ ਨਹੀਂ ਦੇਖਿਆ। ਸਮ੍ਰਿਤੀ ਨੇ ਕਿਾ ਕਿ ਸਾਡੇ ਦੇਸ਼ ਦੇ ਸੰਸਦੀ ਇਤਿਹਾਸ 'ਚ ਅੱਜ ਤੱਕ 'ਭਾਰਤ ਮਾਤਾ ਦੇ ਕਤਲ' ਦੀ ਗੱਲ ਨਹੀਂ ਹੋਈ ਅਤੇ ਕਦੇ ਇਸ ਗੱਲ 'ਤੇ ਮੇਜ਼ ਨਹੀਂ ਥਪਥਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਭਾਰਤ ਮਾਤਾ ਦੇ ਕਤਲ ਦੀ ਗੱਲ 'ਤੇ ਕਾਂਗਰਸ ਪਾਰਟੀ ਤਾੜੀਆਂ ਵਜਾਉਂਦੀਆਂ ਰਹੀ। ਇਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦਾ ਸੰਕੇਤ ਪੂਰੇ ਦੇਸ਼ ਨੂੰ ਦਿੱਤਾ ਹੈ ਕਿ ਕਿਸ ਦੇ ਮਨ 'ਚ ਗੱਦਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8