JNU ''ਚ ਕੰਧਾਂ ''ਤੇ ਲਿਖੇ ਨਾਅਰੇ ਕਿਸੇ ਸਾਜਿਸ਼ ਦਾ ਹਿੱਸਾ : ਅਨਿਲ ਵਿਜ

12/03/2022 9:57:37 AM

ਅੰਬਾਲਾ (ਵਾਰਤਾ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕੰਧਾਂ 'ਤੇ ਬਨੀਆਂ ਅਤੇ ਬ੍ਰਾਹਮਣਾਂ ਖ਼ਿਲਾਫ਼ ਲਿਖੇ ਨਾਅਰੇ 'ਖ਼ਤਰਨਾਕ' ਹਨ ਅਤੇ ਕਿਸੇ ਯੋਜਨਾ ਜਾਂ 'ਭਾਰਤ ਤੋੜੋ ਮੁਹਿੰਮ' ਦਾ ਹਿੱਸਾ ਲੱਗਦੇ ਹਨ। ਵਿਜ ਨੇ ਕਿਹਾ ਕਿ ਅਜਿਹੀਆਂ ਕਾਰਵਾਈ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ।

ਇਹ ਵੀ ਪੜ੍ਹੋ : JNU ਕੈਂਪਸ ’ਚ ਲਿਖੇ ਬ੍ਰਾਹਮਣ ਵਿਰੋਧੀ ਨਾਅਰੇ, ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ

ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਰਿਆਣਾ 'ਚ ਵੀ ਸਮਾਨ ਨਾਗਰਿਕ ਕੋਡ ਲਾਗੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਗਠਨ ਨਾਲ ਜੁੜੇ ਸਵਾਲ ਦੇ ਜਵਾਬ 'ਚ ਵਿਜ ਨੇ ਕਿਹਾ ਕਿ ਸਰਕਾਰ ਦੇ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ 38 ਮੈਂਬਰਾਂ ਦੇ ਨਾਮ ਦਿੱਤੇ ਹਨ। ਗ੍ਰਹਿ ਵਿਭਾਗ ਵਲੋਂ ਜਾਰੀ ਨਿਰਦੇਸ਼ ਅਨੁਸਾਰ ਸਿਰਸਾ ਤੋਂ 6, ਯਮੁਨਾਨਗਰ ਤੋਂ 5, ਅੰਬਾਲਾ, ਕੈਥਲ ਅਤੇ ਕਰਨਾਲ ਤੋਂ 4-4, ਕੁਰੂਕੁਸ਼ੇਤਰ ਤੋਂ 3, ਪੰਚਕੂਲਾ ਅਤੇ ਪਾਨੀਪਤ ਤੋਂ 2-2 ਅਤੇ ਮਹੇਂਦਰਗੜ੍ਹ, ਨੂੰਹ, ਰੋਹਤਕ, ਭਿਵਾਨੀ, ਫਰੀਦਾਬਾਦ, ਫਤਿਹਾਬਾਦ, ਹਿਸਾਰ ਅਤੇ ਜੀਂਦ ਤੋਂ ਇਕ-ਇਕ ਮੈਂਬਰ ਕਮੇਟੀ 'ਚ ਸ਼ਾਮਲ ਕੀਤੇ ਜਾਣੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News