ਕੁਲੈਕਟਰ ਦਫ਼ਤਰ ਦੇ ਬਾਹਰ ਲੱਗੇ ‘ਸਰ ਤਨ ਸੇ ਜੁਦਾ’ ਦੇ ਨਾਅਰੇ, 300 ਖ਼ਿਲਾਫ਼ ਕੇਸ ਦਰਜ

Monday, Aug 26, 2024 - 10:22 AM (IST)

ਕੁਲੈਕਟਰ ਦਫ਼ਤਰ ਦੇ ਬਾਹਰ ਲੱਗੇ ‘ਸਰ ਤਨ ਸੇ ਜੁਦਾ’ ਦੇ ਨਾਅਰੇ, 300 ਖ਼ਿਲਾਫ਼ ਕੇਸ ਦਰਜ

ਪੁਣੇ (ਭਾਸ਼ਾ)- ਪੁਲਸ ਨੇ ਪੁਣੇ ਦੇ ਜ਼ਿਲਾ ਮੈਜਿਸਟ੍ਰੇਟ ਦਫ਼ਤਰ ਦੇ ਬਾਹਰ ਇਕ ਪ੍ਰਦਰਸ਼ਨ ਦੌਰਾਨ ਕਥਿਤ ਤੌਰ ’ਤੇ ਇਤਰਾਜ਼ਯੋਗ ਨਾਅਰੇ ਲਾਏ ਜਾਣ ਤੋਂ ਬਾਅਦ ਕਰੀਬ 300 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਧਾਰਮਿਕ ਨੇਤਾ ਰਾਮਗਿਰੀ ਮਹਾਰਾਜ ਵੱਲੋਂ ਇਸਲਾਮ ਵਿਰੁੱਧ ਹਾਲ ਹੀ ਵਿਚ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਇਕ ‘ਸਰਵਧਰਮ ਸਮਭਾਵ ਮਹਾਮੋਰਚਾ’ ਆਯੋਜਿਤ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ‘ਸਰ ਤਨ ਸੇ ਜੁਦਾ’ ਦੇ ਨਾਅਰੇ ਲਾਏ ਗਏ। ਪੁਲਸ ਅਨੁਸਾਰ ਮੋਰਚਾ ਬਿਨਾਂ ਇਜਾਜ਼ਤ ਦੇ ਲਾਇਆ ਗਿਆ ਅਤੇ ਨਾਅਰਿਆਂ ਨਾਲ ਭਾਈਚਾਰਿਆਂ ਦਰਮਿਆਨ ਫਿਰਕੂ ਤਣਾਅ ਅਤੇ ਦੁਸ਼ਮਣੀ ਪੈਦਾ ਹੋਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,“ਮੋਰਚੇ ’ਚ ਹਿੱਸਾ ਲੈਣ ਵਾਲੇ 200-300 ਲੋਕਾਂ ਖਿਲਾਫ ਬੰਡਾਗਾਰਡਨ ਪੁਲਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News