ਕਿਨੌਰ ''ਚ ਪਹਾੜੀ ਖਿਸਕਣ ਕਾਰਨ ਨੈਸ਼ਨਲ ਹਾਈਵੇ ਠੱਪ

Tuesday, Oct 01, 2019 - 11:58 AM (IST)

ਕਿਨੌਰ ''ਚ ਪਹਾੜੀ ਖਿਸਕਣ ਕਾਰਨ ਨੈਸ਼ਨਲ ਹਾਈਵੇ ਠੱਪ

ਕਿਨੌਰ—ਕਬਾਇਲੀ ਜ਼ਿਲਾ ਕਿੰਨੌਰ ਦੇ ਸਿਪਲੋ ਕੋਲ ਅੱਜ ਭਾਵ ਮੰਗਲਵਾਰ ਸਵੇਰੇ 7 ਵਜੇ ਨੈਸ਼ਨਲ ਹਾਈਵੇਅ 5 'ਤੇ ਅਚਾਨਕ ਪਹਾੜੀ ਖਿਸਕ ਗਈ। ਇਸ ਦੌਰਾਨ ਸਾਰਾ ਮਲਬਾ ਸੜਕ 'ਤੇ ਆ ਗਿਆ ਅਤੇ ਆਵਾਜਾਈ ਠੱਪ ਹੋ ਗਈ। ਆਵਾਜਾਈ ਠੱਪ ਹੋਣ ਕਾਰਨ ਸੈਲਾਨੀ ਅਤੇ ਆਈ. ਟੀ. ਬੀ. ਪੀ ਦੇ ਜਵਾਨ ਫਸ ਗਏ। ਮੌਕੇ 'ਤੇ ਬੀ. ਆਰ. ਓ. ਵੱਲੋਂ ਕੋਈ ਮਸ਼ੀਨ ਨਹੀਂ ਲਿਆਂਦੀ ਗਈ। ਪਹਾੜੀ ਤੋਂ ਮਲਬੇ ਨਾਲ ਛੋਟੇ-ਛੋਟੇ ਪੱਥਰ ਵੀ ਡਿੱਗ ਰਹੇ ਹਨ। ਦੂਜੇ ਪਾਸੇ ਇਸ ਥਾਂ 'ਤੇ ਵਾਰ-ਵਾਰ ਜ਼ਮੀਨ ਖਿਸ਼ਕਣ ਕਾਰਨ ਸੇਬ ਦੇ ਸੀਜ਼ਨ 'ਤੇ ਕਾਫੀ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਬਾਗਵਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।


author

Iqbalkaur

Content Editor

Related News