ਛੱਤੀਸਗੜ੍ਹ ''ਚ ਡਿੱਗੀ ਨਿਰਮਾਣ ਅਧੀਨ ਪੁਲ ਦਾ ਸਲੈਬ ! ਪ੍ਰਸ਼ਾਸਨ ''ਤੇ ਖੜ੍ਹੇ ਹੋਏ ਸਵਾਲ

Tuesday, Jun 23, 2026 - 04:49 PM (IST)

ਛੱਤੀਸਗੜ੍ਹ ''ਚ ਡਿੱਗੀ ਨਿਰਮਾਣ ਅਧੀਨ ਪੁਲ ਦਾ ਸਲੈਬ ! ਪ੍ਰਸ਼ਾਸਨ ''ਤੇ ਖੜ੍ਹੇ ਹੋਏ ਸਵਾਲ

ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ’ਚ ਅਮਰਟਾਪੂ ਅਤੇ ਭਰਵਾਗੁੜਾ ਵਿਚਾਲੇ ਨਿਰਮਾਣ ਅਧੀਨ ਪੁਲ ਦਾ ਸਲੈਬ ਅਚਾਨਕ ਡਿੱਗ ਗਿਆ। ਜਿਸ ਨਾਲ ਲੋਕ ਨਿਰਮਾਣ ਵਿਭਾਗ ਅਤੇ ਨਿਰਮਾਣ ਏਜੰਸੀ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਲੱਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁਲ ਦੀ ਗੁਣਵੱਤਾ ਨੂੰ ਲੈ ਕੇ ਸਥਾਨਕ ਲੋਕਾਂ ਨੇ ਗੰਭੀਰ ਇਤਰਾਜ਼ ਪ੍ਰਗਟਾਇਆ।

ਖੇਤਰੀ ਸੰਪਰਕ ਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਮਕਸਦ ਨਾਲ ਅਮਰਟਾਪੂ ਅਤੇ ਭਰਵਾਗੁੜਾ ਵਿਚਾਲੇ ਪੁਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਨਿਰਮਾਣ ਕਾਰਜ ਅਜੇ ਪੂਰਾ ਵੀ ਨਹੀਂ ਹੋਇਆ ਸੀ ਕਿ ਪੁਲ ਦਾ ਸਲੈਬ ਡਿੱਗ ਗਿਆ। ਘਟਨਾ ਤੋਂ ਬਾਅਦ ਇਲਾਕੇ ’ਚ ਹਫੜਾ-ਦਫੜੀ ਮਚ ਗਈ ਅਤੇ ਨਿਰਮਾਣ ਕਾਰਜ ਦੀ ਗੁਣਵੱਤਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ।


author

Harpreet SIngh

Content Editor

Related News