Amazon ਦੀਆਂ ‘ਰਿਕਮੈਂਡਿਡ’ USB ਡ੍ਰਾਈਵਜ਼ ’ਤੇ ਸਵਾਲ, ਫਰਜ਼ੀ ਸਟੋਰੇਜ ਸਮਰੱਥਾ ਦੀਆਂ ਸ਼ਿਕਾਇਤਾਂ ਨਾਲ ਖਪਤਕਾਰ ਚਿੰਤਤ

Friday, Jul 10, 2026 - 11:12 AM (IST)

Amazon ਦੀਆਂ ‘ਰਿਕਮੈਂਡਿਡ’ USB ਡ੍ਰਾਈਵਜ਼ ’ਤੇ ਸਵਾਲ, ਫਰਜ਼ੀ ਸਟੋਰੇਜ ਸਮਰੱਥਾ ਦੀਆਂ ਸ਼ਿਕਾਇਤਾਂ ਨਾਲ ਖਪਤਕਾਰ ਚਿੰਤਤ

ਬਿਜ਼ਨੈੱਸ ਡੈਸਕ - ਐਮਾਜ਼ੋਨ ਦੇ ਅਮਰੀਕਾ ਅਤੇ ਜਾਪਾਨ ਪਲੇਟਫਾਰਮ ’ਤੇ ‘ਰਿਕਮੈਂਡਿਡ’ ਵਜੋਂ ਦਿਖਾਈਆਂ ਜਾ ਰਹੀਆਂ ਕੁਝ ਯੂ. ਐੱਸ. ਬੀ. ਡ੍ਰਾਈਵਜ਼ ਦੀ ਅਸਲ ਸਟੋਰੇਜ ਸਮਰੱਥਾ ਨੂੰ ਲੈ ਕੇ ਗੰਭੀਰ ਸਵਾਲ ਉੱਠੇ ਹਨ।

ਇਹ ਵੀ ਪੜ੍ਹੋਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video

ਨਿੱਕੇਈ ਏਸ਼ੀਆ ਦੀ ਇਕ ਜਾਂਚ ’ਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਉਤਪਾਦਾਂ ’ਚੋਂ ਕਈਆਂ ਖਿਲਾਫ ਖਪਤਕਾਰਾਂ ਨੇ ਫਰਜ਼ੀ ਜਾਂ ਵਧਾ-ਚੜ੍ਹਾ ਕੇ ਦੱਸੀ ਸਟੋਰੇਜ ਸਮਰੱਥਾ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਰਿਪੋਰਟ ਨੇ ਆਨਲਾਈਨ ਖਰੀਦਦਾਰੀ ਦੌਰਾਨ ਖਪਤਕਾਰਾਂ ਦੇ ਭਰੋਸੇ ਅਤੇ ਉਤਪਾਦਾਂ ਦੀ ਗੁਣਵੱਤਾ ’ਤੇ ਨਵੀਂ ਬਹਿਸ ਛੇੜ ਦਿੱਤੀ ਹੈ।

ਇਹ ਵੀ ਪੜ੍ਹੋ :    UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ ਲਈ ਨਹੀਂ ਲਗਾਉਣੇ ਪੈਣਗੇ ਚੱਕਰ

ਨਿੱਕੇਈ ਏਸ਼ੀਆ ਨੇ ਐਮਾਜ਼ੋਨ ਦੇ ਅਮਰੀਕੀ ਅਤੇ ਜਾਪਾਨੀ ਪਲੇਟਫਾਰਮ ’ਤੇ ‘ਰਿਕਮੈਂਡਿਡ’ ਵਜੋਂ ਦਿਖਾਈ ਦੇਣ ਵਾਲੀਆਂ 200 ਯੂ. ਐੱਸ. ਬੀ. ਡ੍ਰਾਈਵ ਲਿਸਟਿੰਗਾਂ ਦੀ ਸਮੀਖਿਆ ਕੀਤੀ। ਜਾਂਚ ’ਚ ਪਾਇਆ ਗਿਆ ਕਿ ਅਮਰੀਕਾ ਦੀਆਂ ਕਰੀਬ 40 ਫੀਸਦੀ ਲਿਸਟਿੰਗਾਂ ਅਤੇ ਜਾਪਾਨ ਦੀਆਂ ਲੱਗਭਗ 10 ਫੀਸਦੀ ਲਿਸਟਿੰਗਾਂ ’ਤੇ ਕਈ ਖਪਤਕਾਰਾਂ ਨੇ ਸਟੋਰੇਜ ਸਮਰੱਥਾ ਅਸਲ ਨਾਲੋਂ ਘੱਟ ਹੋਣ ਦੀ ਸ਼ਿਕਾਇਤ ਕੀਤੀ ਸੀ। ਕੁੱਲ ਮਿਲਾ ਕੇ ਲੱਗਭਗ ਹਰ 5ਵੀਂ ਲਿਸਟਿੰਗ ’ਤੇ ਇਸ ਤਰ੍ਹਾਂ ਦੇ ਇਤਰਾਜ਼ ਦਰਜ ਮਿਲੇ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ

ਪ੍ਰੀਖਣ ’ਚ ਦਾਅਵੇ ਨਾਲੋਂ ਘੱਟ ਨਿਕਲੀ ਸਟੋਰੇਜ

ਰਿਪੋਰਟ ਅਨੁਸਾਰ ਨਿੱਕੇਈ ਨੇ ਚੀਨ ਦੇ ਵੱਖ-ਵੱਖ ਬ੍ਰਾਂਡਾਂ ਦੀਆਂ 5 ਘੱਟ ਕੀਮਤ ਵਾਲੀਆਂ ਯੂ. ਐੱਸ. ਬੀ. ਡ੍ਰਾਈਵਜ਼ ਖਰੀਦ ਕੇ ਉਨ੍ਹਾਂ ਦੀ ਸਮਰੱਥਾ ਦੀ ਪਰਖ ਕੀਤੀ। ਪਰਖ ’ਚ ਸਾਰੀਆਂ ਡ੍ਰਾਈਵਜ਼ ਦੀ ਵਰਤੋਂ ਯੋਗ ਸਟੋਰੇਜ ਇਸ਼ਤਿਹਾਰੀ ਸਮਰੱਥਾ ਨਾਲੋਂ ਘੱਟ ਪਾਈ ਗਈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਮੱਸਿਆ ਸਿਰਫ ਕਿਸੇ ਇਕ ਵਿਕ੍ਰੇਤਾ ਜਾਂ ਬ੍ਰਾਂਡ ਤੱਕ ਸੀਮਤ ਨਹੀਂ ਹੋ ਸਕਦੀ, ਸਗੋਂ ਘੱਟ ਕੀਮਤ ਵਾਲੇ ਕੁਝ ਉਤਪਾਦਾਂ ’ਚ ਇਹ ਵਿਆਪਕ ਰੂਪ ’ਚ ਮੌਜੂਦ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ

ਮਾਹਿਰਾਂ ਅਨੁਸਾਰ ਫਰਜ਼ੀ ਸਮਰੱਥਾ ਵਾਲੀਆਂ ਫਲੈਸ਼ ਡ੍ਰਾਈਵਜ਼ ’ਚ ਕੰਟਰੋਲਰ ਸਾਫਟਵੇਅਰ ਜ਼ਰੀਏ ਸਟੋਰੇਜ ਸਮਰੱਥਾ ਅਸਲ ਨਾਲੋਂ ਵੱਧ ਦਿਖਾਈ ਜਾਂਦੀ ਹੈ। ਸ਼ੁਰੂਆਤ ’ਚ ਫਾਈਲਾਂ ਆਮ ਵਾਂਗ ਕਾਪੀ ਹੁੰਦੀਆਂ ਹਨ ਪਰ ਅਸਲ ਮੈਮੋਰੀ ਭਰ ਜਾਣ ਤੋਂ ਬਾਅਦ ਨਵੀਆਂ ਫਾਈਲਾਂ ਪੁਰਾਣੀਆਂ ਫਾਈਲਾਂ ਨੂੰ ਓਵਰਰਾਈਟ ਕਰ ਸਕਦੀਆਂ ਹਨ ਜਾਂ ਡਾਟਾ ਬਿਨਾਂ ਕਿਸੇ ਚਿਤਾਵਨੀ ਦੇ ਖਰਾਬ ਹੋ ਸਕਦਾ ਹੈ।

ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਐਮਾਜ਼ੋਨ ਨੇ ਕਾਰਵਾਈ ਦਾ ਦਿੱਤਾ ਭਰੋਸਾ

ਐਮਾਜ਼ੋਨ ਨੇ ਨਿੱਕੇਈ ਏਸ਼ੀਆ ਨੂੰ ਦੱਸਿਆ ਕਿ ਉਹ ਰਿਪੋਰਟ ’ਚ ਉਠਾਏ ਦਾਅਵਿਆਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਜਿੱਥੇ ਵੀ ਨਿਯਮਾਂ ਦੀ ਉਲੰਘਣਾ ਪਾਈ ਜਾਵੇਗੀ, ਉੱਥੇ ਉਚਿਤ ਕਾਰਵਾਈ ਕੀਤੀ ਜਾਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਸਿਰਫ ਘੱਟ ਕੀਮਤ ਜਾਂ ‘ਰਿਕਮੈਂਡਿਡ’ ਟੈਗ ’ਤੇ ਭਰੋਸਾ ਕਰਨ ਦੀ ਬਜਾਏ ਭਰੋਸੇਮੰਦ ਬ੍ਰਾਂਡਾਂ ਦੀ ਚੋਣ ਕਰਨੀ ਚਾਹੀਦੀ ਹੈ, ਗਾਹਕਾਂ ਦੀਆਂ ਸਮੀਖਿਆਵਾਂ (ਰਿਵਿਊਜ਼) ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਮਹੱਤਵਪੂਰਨ ਡਾਟਾ ਦਾ ਹਮੇਸ਼ਾ ਵੱਖਰੇ ਮਾਧਿਅਮ ’ਤੇ ਬੈਕਅੱਪ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : PF 'ਚ 1800 ਰੁਪਏ ਦੀ ਕਟੌਤੀ ਵਾਲੇ ਨਿਯਮ ਨਾਲ ਕਿਸ ਨੂੰ ਹੋਵੇਗਾ ਫ਼ਾਇਦਾ ਤੇ ਕਿਸ ਨੂੰ ਹੋਵੇਗਾ ਨੁਕਸਾਨ...
ਇਹ ਵੀ ਪੜ੍ਹੋ :  LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News