ਘਰ ਅੰਦਰੋਂ ਬਜ਼ੁਰਗ ਜੋੜੇ ਅਤੇ ਧੀ ਦੇ ਮਿਲੇ ਕੰਕਾਲ, ਵੇਖ ਕੇ ਹੈਰਾਨ ਰਹਿ ਗਈ ਪੁਲਸ

Saturday, Aug 31, 2024 - 05:16 PM (IST)

ਘਰ ਅੰਦਰੋਂ ਬਜ਼ੁਰਗ ਜੋੜੇ ਅਤੇ ਧੀ ਦੇ ਮਿਲੇ ਕੰਕਾਲ, ਵੇਖ ਕੇ ਹੈਰਾਨ ਰਹਿ ਗਈ ਪੁਲਸ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਇਕ ਪਿੰਡ 'ਚ ਘਰ 'ਚੋਂ 3 ਲੋਕਾਂ ਦੇ ਕੰਕਾਲ ਬਰਾਮਦ ਕੀਤੇ ਗਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਅਜਿਹਾ ਸ਼ੱਕ ਹੈ ਕਿ ਇਹ ਕੰਕਾਲ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੀ ਧੀ ਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪਾਲਘਰ ਦੀ ਵਾਡਾ ਤਹਿਸੀਲ ਦੇ ਪਿੰਡ ਨੇਹਰੂਲੀ ਤੋਂ ਕੰਕਾਲ ਬਰਾਮਦ ਕੀਤੇ ਗਏ ਸਨ। ਵਾਡਾ ਥਾਣੇ ਦੇ ਸੀਨੀਅਰ ਇੰਸਪੈਕਟਰ ਦੱਤਾ ਕਿੰਦਰੇ ਨੇ ਕਿਹਾ ਕਿ ਸਥਾਨਕ ਨਿਵਾਸੀਆਂ ਨੇ ਘਰ ਵਿਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਘਰ ਅੰਦਰੋਂ ਬੰਦ ਸੀ। ਉਨ੍ਹਾਂ ਦੱਸਿਆ ਸੂਚਨਾ ਮਿਲਣ 'ਤੇ ਪੁਲਸ ਘਰ ਪਹੁੰਚੀ ਅਤੇ ਘਰ ਦਾ ਦਰਵਾਜ਼ਾ ਤੋੜਿਆ। 

ਅਧਿਕਾਰੀਆਂ ਮੁਤਾਬਕ ਜਦੋਂ ਉਹ ਘਰ ਅੰਦਰ ਦਾਖ਼ਲ ਹੋਏ ਤਾਂ ਦੋ ਔਰਤਾਂ ਦੇ ਕੰਕਾਲ ਮਿਲਣ 'ਤੇ ਹੈਰਾਨ ਰਹਿ ਗਏ, ਜਦਕਿ ਬਾਥਰੂਮ 'ਚ ਇਕ ਆਦਮੀ ਦਾ ਕੰਕਾਲ ਮਿਲਿਆ। ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਸਨ ਅਤੇ ਉਨ੍ਹਾਂ ਦੀ ਥਾਂ 'ਤੇ ਸਿਰਫ ਕੰਕਾਲ ਹੀ ਬਚੇ ਸਨ। ਕਿੰਦਰੇ ਨੇ ਕਿਹਾ ਕਿ ਸ਼ੱਕ ਹੈ ਕਿ ਇਹ ਕੰਕਾਲ ਕਿਸੇ 70 ਸਾਲਾ ਵਿਅਕਤੀ, ਉਸ ਦੀ 65 ਸਾਲਾ ਪਤਨੀ ਅਤੇ ਉਸ ਦੀ 35 ਸਾਲਾ ਧੀ ਦੇ ਹਨ। 

ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਤੁਰੰਤ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਕਿੰਦਰੇ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਕਿਵੇਂ ਹੋਈ। ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਭਾਰਤੀ ਨਿਆਂ ਸੰਹਿਤਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਜ਼ੁਰਗ ਜੋੜਾ ਅਤੇ ਉਨ੍ਹਾਂ ਦੀ ਦਿਵਿਆਂਗ ਧੀ ਉਥੇ ਰਹਿੰਦੇ ਸਨ, ਜਦੋਂ ਕਿ ਉਨ੍ਹਾਂ ਦੇ ਦੋ ਪੁੱਤਰ ਪਾਲਘਰ ਦੇ ਵਸਈ ਵਿਚ ਰਹਿੰਦੇ ਸਨ।


author

Tanu

Content Editor

Related News