SJF ਨੇ ਦਿੱਤੀ ਏਅਰ ਇੰਡੀਆ ਫਲਾਈਟਾਂ ਨੂੰ ਰੋਕਣ ਦੀ ਧਮਕੀ, ਹਾਈ ਅਲਰਟ ''ਤੇ IGI ਏਅਰਪੋਰਟ

Wednesday, Nov 04, 2020 - 11:43 PM (IST)

ਨਵੀਂ ਦਿੱਲੀ : ਪਾਬੰਦੀਸ਼ੁਦਾ ਖਾਲਿਸਤਾਨੀ ਸਮਰਥਕ ਸੰਗਠਨ ਸਿੱਖਸ ਫਾਰ ਜਸਟਿਸ (SFJ) ਵੱਲੋਂ 5 ਨਵੰਬਰ ਨੂੰ ਲੰਡਨ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀਆਂ ਦੋ ਉਡਾਣਾਂ ਨੂੰ ਰੋਕਣ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

SFJ ਨੇ ਕੀਤਾ ਏਅਰ ਇੰਡੀਆ ਬਾਈਕਾਟ ਕਰਨ ਦਾ ਐਲਾਨ
ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਮੁਤਾਬਕ, ਅਮਰੀਕਾ ਸਥਿਤ ਐੱਸ.ਐੱਫ.ਜੇ. ਨੇ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਅਤੇ 1984  ਦੇ ਸਿੱਖ ਵਿਰੋਧੀ ਦੰਗੇ ਦੇ ਪੀੜਤਾਂ ਤੋਂ ਇਸ ਮੁੱਦੇ ਦਾ 'ਅੰਤਰਰਾਸ਼ਟਰੀਕਰਨ' ਕਰਨ ਲਈ ਹਵਾਈ ਅੱਡੇ 'ਤੇ ਕਬਜ਼ਾ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ 5 ਨਵੰਬਰ 2020 ਨੂੰ ਦਿੱਲੀ 'ਚ 1984 ਦੇ ਦੰਗਿਆਂ ਨੂੰ 36 ਸਾਲ ਪੂਰੇ ਹੋ ਜਾਣਗੇ, ਇਸ ਲਈ ਖਾਲਿਸਤਾਨੀ ਅੱਤਵਾਦੀਆਂ ਨੇ ਕਈ ਨੰਬਰਾਂ 'ਤੇ ਕਾਲ ਕਰਕੇ ਧਮਕੀ ਦਿੱਤੀ ਹੈ।
 


Inder Prajapati

Content Editor

Related News