'ਆਪ੍ਰੇਸ਼ਨ ਅਜੈ' ਤਹਿਤ ਇਜ਼ਰਾਈਲ ਤੋਂ 143 ਲੋਕਾਂ ਨੂੰ ਲੈ ਕੇ 6ਵੀਂ ਫਲਾਈਟ ਦਿੱਲੀ ਹਵਾਈ ਅੱਡੇ 'ਤੇ ਹੋਈ ਲੈਂਡ
Monday, Oct 23, 2023 - 08:57 AM (IST)
ਨਵੀਂ ਦਿੱਲੀ (ਭਾਸ਼ਾ)- ਨੇਪਾਲ ਦੇ 2 ਨਾਗਰਿਕਾਂ ਸਮੇਤ 143 ਲੋਕਾਂ ਨੂੰ ਐਤਵਾਰ ਨੂੰ ਇਜ਼ਰਾਈਲ ਤੋਂ ਭਾਰਤ ਲਿਆਂਦਾ ਗਿਆ। ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਨੇ 11 ਦਿਨ ਪਹਿਲਾਂ ਹਮਾਸ-ਇਜ਼ਰਾਈਲ ਜੰਗ ਦੇ ਮੱਦੇਨਜ਼ਰ ਭਾਰਤ ਪਰਤਣ ਦੀ ਇੱਛਾ ਜ਼ਾਹਰ ਕਰਨ ਵਾਲੇ ਭਾਰਤੀਆਂ ਦੀ ਇਜ਼ਰਾਈਲ ਤੋਂ ਸੁਰੱਖਿਅਤ ਵਾਪਸੀ ਲਈ 'ਆਪ੍ਰੇਸ਼ਨ ਅਜੈ' ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ: ਬਾਈਡੇਨ ਸਰਕਾਰ ਲੈਣ ਜਾ ਰਹੀ ਅਹਿਮ ਫ਼ੈਸਲਾ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "'ਅਪਰੇਸ਼ਨ ਅਜੈ' ਦੇ ਤਹਿਤ 6ਵਾਂ ਜਹਾਜ਼ ਨਵੀਂ ਦਿੱਲੀ ਵਿਚ ਉਤਰਿਆ। ਜਹਾਜ਼ 'ਚ 143 ਯਾਤਰੀ ਸਵਾਰ ਸਨ, ਜਿਨ੍ਹਾਂ 'ਚ ਨੇਪਾਲ ਦੇ 2 ਨਾਗਰਿਕ ਵੀ ਸਨ। ਕੇਂਦਰੀ ਮੰਤਰੀ ਫੱਗਣ ਸਿੰਘ ਕੁਲਸਤੇ ਨੇ ਹਵਾਈ ਅੱਡੇ 'ਤੇ ਯਾਤਰੀਆਂ ਦਾ ਸਵਾਗਤ ਕੀਤਾ। 'ਅਪਰੇਸ਼ਨ ਅਜੈ' ਤਹਿਤ ਪਿਛਲੀਆਂ 5 ਨਿੱਜੀ ਉਡਾਣਾਂ 'ਚ 1200 ਤੋਂ ਵੱਧ ਲੋਕਾਂ ਨੂੰ ਇਜ਼ਰਾਈਲ ਤੋਂ ਲਿਆਂਦਾ ਗਿਆ ਹੈ। ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ 'ਤੇ ਇਜ਼ਰਾਈਲ ਦੇ ਜਵਾਬੀ ਹਮਲਿਆਂ 'ਚ ਬੱਚਿਆਂ ਸਮੇਤ ਲਗਭਗ 4,400 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰਤ ਸੂਤਰਾਂ ਅਨੁਸਾਰ ਇਜ਼ਰਾਈਲ ਵਿਚ ਘੱਟੋ-ਘੱਟ 1,400 ਇਜ਼ਰਾਈਲੀ ਅਤੇ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਸਾਲਾਨਾ ਛੁੱਟੀ ਦੇ ਮੌਕੇ 'ਤੇ ਸਟੇਡੀਅਮ 'ਚ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ ਅਤੇ 100 ਜ਼ਖ਼ਮੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।