‘6 ਸਾਲ ਤਕ ਦੇ ਬੱਚਿਆਂ ਨੂੰ ਕੋਰੋਨਾ ਤੋਂ ਜ਼ਿਆਦਾ ਖ਼ਤਰਾ ਨਹੀਂ’
Friday, May 28, 2021 - 05:21 PM (IST)
ਬਰੇਲੀ– ਕੋਰੋਨਾ ਦੀ ਤੀਜੀ ਲਹਿਰ ’ਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੇ ਕਿਆਸਾਂ ਵਿਚਕਾਰ ਰਾਹਤ ਭਰਿਆ ਤਰਕ ਆਇਆ ਹੈ। ਮਾਹਿਰ ਕਹਿੰਦੇ ਹਨ ਕਿ 6 ਸਾਲ ਤਕ ਦੇ ਬੱਚਿਆਂ ਨੂੰ ਵਾਇਰਸ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਸਕੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਲਈ ਐਂਜੀਓਟੈਨਸਿਨ ਕਨਵਰਟਿੰਗ ਐਂਜ਼ਾਇਮ-2 (ਏ.ਸੀ.ਈ.-2) ਰਿਸੈਪਟਰ ਅਨੁਕੂਲ ਰਸਤਾ ਹੁੰਦਾ ਹੈ, ਜੋ ਛੋਟੇ ਬੱਚਿਆਂ ’ਚ ਬੇਹੱਦ ਘੱਟ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ– ਬੱਚਿਆਂ ’ਚ ਕੋਵਿਡ ਫੈਲਣ ਦੀ ਸੰਭਾਵਨਾ ਨਾਲ ਦੇਸ਼ ਦੇ ਹਸਪਤਾਲਾਂ ਨੇ ਸ਼ੁਰੂ ਕੀਤਾ ਪ੍ਰਬੰਧਨ
ਸ਼੍ਰੀ ਰਾਮ ਮੂਰਤੀ ਮੈਡੀਕਲ ਕਾਲਜ ਦੇ ਬਾਲ ਰੋਗ ਵਿਭਾਗ ਦੇ ਇੰਚਾਰ ਡਾ. ਪੀ.ਐੱਲ. ਪ੍ਰਸਾਦ ਦੱਸਦੇ ਹਨ ਕਿ ਏ.ਸੀ.ਈ.-2 ਇਕ ਤਰ੍ਹਾਂ ਦਾ ਦਰਵਾਜਾ ਹੁੰਦਾ ਹੈ, ਜਿਸ ਦੇ ਸਹਾਰੇ ਕੋਰੋਨਾ ਵਾਇਰਸ ਸਰੀਰ ’ਚ ਦਾਖਲ ਹੁੰਦਾ ਹੈ। ਏ.ਸੀ.ਈ.-2 ਫੇਫੜੇ, ਧਮਨੀਆਂ, ਗੁਰਦਿਆਂ ਅਤੇ ਦਿਲ ਨਾਲ ਸਿੱਧਾ ਜੁੜਿਆਂ ਹੁੰਦਾ, ਇਸ ਲਈ ਸਰੀਰ ’ਚ ਦਾਖਲ ਕਰਦੇ ਹੀ ਵਾਇਰਸ ਇਨ੍ਹਾਂ ਨੂੰ ਪ੍ਰਭਾਵਿਤ ਕਰਨ ਲਗਦਾ ਹੈ। ਇਹ ਰਿਸੈਪਟਰ ਵੱਡਿਆਂ ’ਚ ਜ਼ਿਆਦਾ ਵਿਕਸਿਤ ਹੁੰਦੇ ਹਨ, ਇਸ ਲਈ ਵਾਇਰਸ ਉਸੇ ਦਾ ਸਹਾਰਾ ਲੈ ਕੇ ਮਾਰ ਕਰਦਾ ਹੈ। ਇਮਿਊਨ ਸੈੱਲਾਂ ਨੂੰ ਧੋਖਾ ਦੇ ਕੇ ਅੰਦਰ ਦਾਖਲ ਕਰ ਜਾਂਦਾ ਹੈ। ਉਮਰ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਕਿਡਨੀ, ਥਾਇਰਾਇਡ ਅਤੇ ਹੋਰ ਬੀਮਾਰੀਆਂ ਵੀ ਵਧਦੀਆਂ ਹਨ। ਬੱਚਿਆਂ ’ਚ ਅਜਿਹੀਆਂ ਬੀਮਾਰੀਆਂ ਵੀ ਨਾ ਦੇ ਬਰਾਬਰ ਹੁੰਦੀਆਂ ਹਨ।
ਇਹ ਵੀ ਪੜ੍ਹੋ– ਭਾਰਤ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਉੱਠ ਰਹੇ ਸਵਾਲ ਅਤੇ ਸ਼ੰਕਾਵਾਂ ਬਾਰੇ ਜਾਣੋ ਕੀ ਕਹਿੰਦੇ ਨੇ ਮਾਹਿਰ
ਡੀ. ਪੀ.ਐੱਲ. ਪ੍ਰਸਾਦ ਕਹਿੰਦੇ ਹਨ ਕਿ ਬੱਚਿਆਂ ਨੂੰ ਜਨਮ ਤੋਂ ਬਾਅਦ 9 ਮਹੀਨਿਆਂ ਤਕ ਲਗਭਗ ਸਾਰੀਆਂ ਵੈਕਸੀਨ ਲੱਗ ਜਾਂਦੀਆਂ ਹਨ। ਡੇਢ, ਪੰਜ ਅਤੇ 10 ਸਾਲ ’ਤੇ ਬੂਸਟਰ ਲੱਗਦੇ ਹਨ। ਇਹ ਸਭ ਬੱਚਿਆਂ ’ਚ ਲੋੜੀਂਦੀ ਇਮਿਊਨਿਟੀ ਬਣਾ ਦਿੰਦੇ ਹਨ। ਇਹੀ ਕਾਰਨ ਹੈ ਕਿ ਵਾਇਰਸ ਉਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਨਹੀਂ ਬਣਾ ਪਾਉਂਦੇ। ਜੋ ਬੱਚੇ ਸਰੀਰਕ ਰੂਪ ਨਾਲ ਕਮਜ਼ੋਰ ਹੁੰਦੇ ਹਨ, ਜਨਮ ਤੋਂ ਹੀ ਬੀਮਾਰੀਆਂ ਨਾਲ ਪੀੜਤ ਹੁੰਦੇ ਹਨ ਜਾਂ ਕੁਪੋਸ਼ਿਤ ਹੁੰਦੇ ਹਨ, ਉਨ੍ਹਾਂ ’ਤੇ ਬੀਮਾਰੀਆਂ ਦਾ ਅਸਰ ਜ਼ਿਆਦਾ ਹੁੰਦਾ ਹੈ।
ਇਹ ਵੀ ਪੜ੍ਹੋ– ਝਾੜੂ-ਪੋਚਾ ਕਰਨ ਵਾਲੀ ਬਣ ਗਈ ਡਾਕਟਰ, ਗਰਭਵਤੀ ਦੀ ਮੌਤ, ਜ਼ਿੰਦਾ ਬੱਚੇ ਨੂੰ ਡਸਟਬਿਨ ’ਚ ਸੁੱਟਿਆ